Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਧਿਆਨ ਮੰਗਦਾ ਬਚਪਨ - ਜਤਿੰਦਰ ਸਿੰਘ
ਬਾਲ ਅਵਸਥਾ ਇਨਸਾਨ ਦੇ ਜੀਵਨ ਦਾ ਅਜਿਹਾ ਪੜਾਅ ਹੈ ਜੋ ਪੂਰੀ ਜ਼ਿੰਦਗੀ ਉਸਦੇ ਪਰਛਾਵੇਂ ਵਾਂਗ ਨਾਲ ਚੱਲਦਾ ਹੈ। ਉਸ ਸਮੇਂ ਦੀਆਂ ਘਟਨਾਵਾਂ ਤੇ ਸਥਿਤੀਆਂ ਹੀ ਇਨਸਾਨ ਦੇ ਜੀਵਨ ਨੂੰ ਦਿਸ਼ਾ ਨਿਰਦੇਸ਼ ਦਿੰਦੀਆਂ ਜਾਪਦੀਆਂ ਹਨ।
ਕਲਾ ਤੇ ਸਾਹਿਤ ਦੇ ਖੇਤਰ ਵਿਚ ਬੱਚਿਆਂ ਦੀ ਮਨੋ ਅਵਸਥਾ ਬਾਰੇ ਘੱਟ ਚਰਚਾ ਹੋਈ ਹੈ ਜਦੋਂ ਵੀ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਬਾਰੇ ਚਰਚਾ ਕਰਦੇ ਹਾਂ ਤਾਂ ਆਮ ਤੌਰ ’ਤੇ ਸੰਤ ਸਿੰਘ ਸੇਖੋਂ ਦੀ ‘ਪੇਮੀ ਦੇ ਨਿਆਣੇ’ ਤੇ ਸੁਜਾਨ ਸਿੰਘ ਦੀ ‘ਕੁਲਫ਼ੀ’ ਕਹਾਣੀ ਮਨਾਂ ਨੂੰ ਟੁੰਬਦੀ ਹੈ। ਹੋਰ ਲੇਖਕਾਂ ਨੇ ਵੀ ਆਪਣੀ ਕਲਮ ਨਾਲ ਬਾਲ ਮਨ ਦੀਆਂ ਪਰਤਾਂ ਨੂੰ ਫਰੋਲਿਆ ਹੈ, ਪਰ ਜਦੋਂ ਸਿਨਮਾ ਦੀ ਗੱਲ ਤੁਰਦੀ ਹੈ ਤਾਂ ਉਸ ਵਿਚ ਬਾਲ ਮਨ ਨੂੰ ਸਮਝਣ ਤੇ ਜਾਣਨ ਦੀ ਬਹੁਤੀ ਤਵੱਜ਼ੋ ਨਹੀਂ ਦਿੱਤੀ ਗਈ, ਖ਼ਾਸ ਤੌਰ ’ਤੇ ਪੰਜਾਬੀ ਸਿਨਮਾ ਵਿਚ।
ਬਾਲ ਅਵਸਥਾ ’ਤੇ ਬਣੀਆਂ ਫ਼ਿਲਮਾਂ ਬਾਰੇ ਗੱਲ ਕਰੀਏ ਤਾਂ ਕੁਝ ਕੁ ਫ਼ਿਲਮਾਂ ਦਾ ਵਿਸ਼ੇਸ਼ ਜ਼ਿਕਰ ਹੁੰਦਾ ਹੈ ਜੋ ਚਰਚਾ ਦਾ ਵਿਸ਼ਾ ਬਣਦੀਆਂ ਹਨ। ਇਹ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਨਾਲ ਸਬੰਧ ਰੱਖਦੀਆਂ ਹਨ ਜਿਨ੍ਹਾਂ ਵਿਚ ਇਰਾਨੀ ਫ਼ਿਲਮ ‘ਵੇਅਰ ਇਜ਼ ਦਿ ਫਰੈਂਡਜ਼ ਹੋਮ?’ (ਕਿੱਥੇ ਹੈ ਦੋਸਤ ਦਾ ਘਰ?), ਹਿੰਦੀ ਫ਼ਿਲਮ ‘ਤਾਰੇ ਜ਼ਮੀਨ ਪਰ’, ਅਸਾਮੀ ਫ਼ਿਲਮ ‘ਪਾਹੋਨਾ’ ਅਤੇ ਪੰਜਾਬੀ ਦੀ ‘ਸੰਨ ਆਫ ਮਨਜੀਤ ਸਿੰਘ’ ਹਨ। ਇਰਾਨੀ ਨਿਰਦੇਸ਼ਕ ਮਜੀਦ ਮਜੀਦੀ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਬੱਚਿਆਂ ਦੇ ਮਨ ਦੀਆਂ ਤਹਿਆਂ ਨੂੰ ਫਰੋਲਦੀਆਂ ਹਨ।
‘ਵੇਅਰ ਇਜ਼ ਦਿ ਫਰੈਂਡਜ਼ ਹੋਮ?’ ਫ਼ਿਲਮ ਦਾ ਨਿਰਦੇਸ਼ਨ ਆਬਾਸ ਕੀਆਰੋਸਤਾਮੀ ਨੇ ਕੀਤਾ ਹੈ। ਇਹ ਫ਼ਿਲਮ ਬੱਚਿਆਂ ਦੀ ਮਾਸੂਮੀਅਤ ਤੇ ਸੰਵੇਦਨਸ਼ੀਲਤਾ ’ਤੇ ਕੇਂਦਰਿਤ ਹੈ। ਮਨੁੱਖੀ ਸਮਾਜ ਵਿਚ ਖ਼ਾਸ ਤੌਰ ’ਤੇ ਬਚਪਨ ਨੂੰ ਸਮਾਜਿਕ ਅਹਿਮੀਅਤ ਘੱਟ ਦਿੱਤੀ ਗਈ ਹੈ। ਜੇ ਇਸ ਤਰ੍ਹਾਂ ਨਾਲ ਗੱਲ ਕਰੀਏ ਕਿ ਔਰਤ ਵਾਂਗ ਬਚਪਨ ਦੀਆਂ ਭਾਵਨਾਵਾਂ ਨੂੰ ਵੀ ਦਬਾਇਆ ਜਾਂਦਾ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ। ਮਾਪਿਆਂ ਤੇ ਅਧਿਆਪਕਾਂ ਦੀਆਂ ਭਾਵਨਾਵਾਂ, ਸੁਪਨਿਆਂ ਦੀਆਂ ਛੋਟੀਆਂ ਛੋਟੀਆਂ ਉਡਾਰੀਆਂ ਤੇ ਨਿੱਕੀਆਂ ਨਿੱਕੀਆਂ ਖਾਹਿਸ਼ਾਂ ਨੂੰ ਸੁਰਜੀਤ ਰੱਖਣ ਵਿਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਲੱਗਦੀ ਕਿਉਂਕਿ ਉਨ੍ਹਾਂ ਦੀਆਂ ਵੀ ਆਪਣੀਆਂ ਕਈ ਮਜਬੂਰੀਆਂ ਰਹੀਆਂ ਹੋਣਗੀਆਂ ਜਾਂ ਫਿਰ ਇਨਸਾਨ ਦੀ ਸਮਝ ਹੀ ਉਸ ਪੱਧਰ ਤਕ ਕੰਮ ਨਹੀਂ ਕਰਦੀ।ਇਸ ਫ਼ਿਲਮ ਵਿਚ ਸਮਾਜ ਵਿਚ ਬੱਚਿਆਂ ਪ੍ਰਤੀ ਮਾਪਿਆਂ ਤੇ ਅਧਿਆਪਕਾਂ ਦੀ ਜੋ ਜ਼ਿੰਮੇਵਾਰੀ ਬਣਦੀ ਹੈ, ਉਸਤੋਂ ਵੱਟਿਆ ਗਿਆ ਪਾਸਾ ਦਿਖਾਇਆ ਗਿਆ ਹੈ ਕਿਉਂਕਿ ਬੰਦੇ ਨੇ ਹਮੇਸ਼ਾਂ ਬਚਪਨ ਨੂੰ ਸਜ਼ਾ ਜਾਂ ਇਨਾਮ ਨਾਲ ਨਿਵਾਜਿਆ ਹੈ। ਜੇ ਬੱਚੇ ਮਾਪਿਆਂ ਮੁਤਾਬਿਕ ਕੰਮ ਕਰਨਗੇ ਤਾਂ ਇਨਾਮ ਨਹੀਂ ਤਾਂ ਸਜ਼ਾ। ‘ਵੇਅਰ ਇਜ਼ ਦਿ ਫਰੈਂਡਜ਼ ਹੋਮ?’ ਵਿਚ ਅੱਠ ਸਾਲਾ ਅਹਿਮਦ ਆਪਣੇ ਦੋਸਤ ਮੁਹੰਮਦ ਦੀ ਮਦਦ ਕਰਦਾ ਹੈ ਕਿਉਂਕਿ ਮਾਪਿਆਂ ਤੇ ਅਧਿਆਪਕ ਦਾ ਰਵੱਈਆ ਉਸ ਪ੍ਰਤੀ ਰੁੱਖਾ ਹੁੰਦਾ ਹੈ। ਫ਼ਿਲਮ ਦੇ ਬਿਰਤਾਂਤ ਵਿਚ ਅਹਿਮਦ ਆਪਣੇ ਦੋਸਤ ਦਾ ਘਰ ਲੱਭਣ ਦੂਜੇ ਪਿੰਡ ਨੂੰ ਤੁਰਦਾ ਹੈ ਜਦੋਂਕਿ ਉਸਨੂੰ ਉਸਦੇ ਪਿੰਡ ਦਾ ਨਾਂ ਵੀ ਨਹੀਂ ਪਤਾ ਹੁੰਦਾ। ਅਹਿਮਦ ਆਪਣੇ ਦੋਸਤ ਮੁਹੰਮਦ ਦੇ ਘਰ ਇਸ ਲਈ ਜਾਣਾ ਚਾਹੁੰਦਾ ਹੈ ਕਿ ਉਸਦਾ ਦੋਸਤ ਗ਼ਲਤੀ ਨਾਲ ਆਪਣੀ ਕਾਪੀ ਉਸਦੇ ਬੈਗ ਵਿਚ ਭੁੱਲ ਜਾਂਦਾ ਹੈ ਅਤੇ ਸਕੂਲ ਮਾਸਟਰ ਰੋਜ਼ਾਨਾ ਬੱਚਿਆਂ ਨੂੰ ਘਰ ਵਾਸਤੇ ਕੋਈ ਹੋਮਵਰਕ ਦਿੰਦਾ ਹੈ। ਜਿਹੜਾ ਵਿਦਿਆਰਥੀ ਹੋਮਵਰਕ ਨਹੀਂ ਕਰਦਾ, ਉਹ ਮਾਸਟਰ ਦੀ ਸਜ਼ਾ ਦਾ ਭਾਗੀਦਾਰ ਬਣਦਾ ਹੈ। ਅਹਿਮਦ ਦੇ ਮਨ ਅੰਦਰ ਇਹ ਡਰ ਹੈ ਕਿ ਜੇਕਰ ਇਹ ਕਾਪੀ ਮੁਹੰਮਦ ਨੂੰ ਨਾ ਪਹੁੰਚਾਈ ਗਈ ਤਾਂ ਉਹ ਕਿਤੇ ਮਾਸਟਰ ਦੀ ਸਜ਼ਾ ਦਾ ਹੱਕਦਾਰ ਨਾ ਬਣ ਬੈਠੇ। ਇਹ ਗੱਲ ਅਹਿਮਦ ਦੇ ਮਾਪੇ ਵੀ ਨਹੀਂ ਸਮਝਦੇ। ਜਦੋਂ ਉਹ ਮੁਹੰਮਦ ਦੇ ਘਰ ਉਸਦੀ ਕਾਪੀ ਦੇਣ ਦੀ ਇਜ਼ਾਜਤ ਮੰਗਦਾ ਹੈ ਤਾਂ ਮਾਪੇ ਉਸਨੂੰ ਜਾਣ ਤੋਂ ਰੋਕਦੇ ਹਨ ਤੇ ਘਰ ਦੇ ਕੰਮਾਂ ਵਿਚ ਉਲਝਾਈ ਰੱਖਦੇ ਹਨ। ਪਰ ਇਸਦੇ ਬਾਵਜੂਦ ਉਹ ਉਸਦੇ ਘਰ ਦੀ ਤਲਾਸ਼ ਵਿਚ ਤੁਰ ਪੈਂਦਾ ਹੈ। ਕਾਫ਼ੀ ਤਰੱਦਦ ਕਰਨ ਦੇ ਬਾਵਜੂਦ ਜਦੋਂ ਉਸਨੂੰ ਘਰ ਨਹੀਂ ਮਿਲਦਾ ਤਾਂ ਦੇਰ ਰਾਤ ਉਹ ਨਿਰਾਸ਼ ਹੋ ਕੇ ਵਾਪਸ ਆ ਜਾਂਦਾ ਹੈ। ਉਹ ਸਾਰੀ ਰਾਤ ਦੀਵੇ ਦੀ ਲੋਅ ਹੇਠ ਬੈਠ ਕੇ ਆਪਣੇ ਦੋਸਤ ਦੀ ਕਾਪੀ ’ਤੇ ਉਸਦਾ ਹੋਮ ਵਰਕ ਕਰਦਾ ਹੈ।
ਫ਼ਿਲਮ ਦੇ ਸ਼ੁਰੂ ਤੋਂ ਅੰਤ ਤਕ ਮਾਪੇ ਤੇ ਅਧਿਆਪਕ ਇਸ ਗੱਲ ਵੱਲ ਕਦੇ ਵੀ ਧਿਆਨ ਨਹੀਂ ਦਿੰਦੇ ਕਿ ਬੱਚਿਆਂ ਦੀ ਸੁਣੇ ਬਿਨਾਂ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨਾ ਜਾਣਦੇ ਹਨ ਤੇ ਨਾ ਹੀ ਪਛਾਣਦੇ ਹਨ। ਜੇ ਅਹਿਮਦ, ਮੁਹੰਮਦ ਦੀ ਮਦਦ ਨਾ ਕਰਦਾ ਤਾਂ ਉਸਨੇ ਹਮੇਸ਼ਾਂ ਲਈ ਸਕੂਲ ਤੇ ਘਰ ਤੋਂ ਉਚਾਟ ਹੋ ਜਾਣਾ ਸੀ। ਸਿੱਖਿਆ ਦਾ ਮਕਸਦ ਨਾ ਸਿਰਫ਼ ਬੱਚਿਆਂ ਨੂੰ ਪੜ੍ਹਾਉਣਾ, ਲਿਖਾਉਣਾ ਜਾਂ ਜਮਾਤਾਂ ਪਾਸ ਕਰਾਉਣਾ ਹੈ, ਬਲਕਿ ਬੱਚਿਆਂ ਨੂੰ ਮੂਰਤੀਆਂ ਵਾਂਗ ਤਰਾਸ਼ਣਾ ਵੀ ਹੈ। ਸਿੱਖਿਆ ਦੇਣ ਦਾ ਸਿਲਸਿਲਾ ਵੀ ਸਥਿਤੀਆਂ ਮੁਤਾਬਿਕ ਹੋਣਾ ਚਾਹੀਦਾ ਹੈ।
ਠੀਕ ਇਸੇ ਤਰ੍ਹਾਂ ਦੀਆਂ ਫ਼ਿਲਮਾਂ ‘ਤਾਰੇ ਜ਼ਮੀਨ ਪਰ’ ਤੇ ‘ਸੰਨ ਆਫ ਮਨਜੀਤ ਸਿੰਘ’ ਹਨ। ਭਾਵੇਂ ਕਿ ‘ਸੰਨ ਆਫ ਮਨਜੀਤ ਸਿੰਘ’ ਪਹਿਲਾਂ ਬਣ ਚੁੱਕੀ ਫ਼ਿਲਮ ‘ਉਡਾਣ’ ਦਾ ਹੀ ਰੁਪਾਂਤਰਨ ਹੈ, ਪਰ ਫਿਰ ਵੀ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ਦੀ ਲੋੜ ਹੈ। ਪੰਜਾਬੀ ਫ਼ਿਲਮ ‘ਅਰਦਾਸ’ ਵਿਚ ਛੋਟੀ ਬੱਚੀ ਰੱਬ ਨੂੰ ਚਿੱਠੀਆਂ ਲਿਖ ਕੇ ਆਪਣੀਆਂ ਮੁਸ਼ਕਲਾਂ ਦੱਸਦੀ ਹੈ ਤੇ ਸ਼ਹੀਦ ਭਗਤ ਸਿੰਘ ’ਤੇ ਬਣੀ ਫ਼ਿਲਮ ਵਿਚ ਭਗਤ ਸਿੰਘ ਆਪਣੇ ਬਚਪਨ ਵਿਚ ਬੰਦੂਕਾਂ ਬੀਜ ਕੇ ਗੋਰਿਆਂ ਨੂੰ ਭਜਾਉਣ ਦੀ ਗੱਲ ਕਰਦਾ ਹੈ। ਇਸ ਤਰ੍ਹਾਂ ਦੇ ਦ੍ਰਿਸ਼ਾਂ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਬਚਪਨ ਪ੍ਰਤੀ ਸੁਹਿਰਦ ਤੇ ਚਿੰਤਤ ਹੋਣ ਦੀ ਕਿੰਨੀ ਲੋੜ ਹੈ ਅਤੇ ਬਚਪਨ ਨੂੰ ਬਣਦੀ ਸਮਾਜਿਕ ਅਹਿਮੀਅਤ ਦੇਣਾ ਸਮੇਂ ਦੀ ਲੋੜ ਹੈ ਜਿਸ ਨਾਲ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback