Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਡਰਨਾ ਜ਼ਰੂਰੀ ਹੈ... - ਸੁਪਿੰਦਰ ਸਿੰਘ ਰਾਣਾ


    
  

Share
  
ਗੁਆਂਢੀਆਂ ਦੇ ਦੋਹਤੇ ਨੇ ਘਰਦਿਆਂ ਵੱਲੋਂ ਬੁਲਟ ਮੋਟਰਸਾਈਕਲ ਨਾ ਦਿਵਾਉਣ ‘ਤੇ ਫਾਹਾ ਲੈ ਲਿਆ। ਗੁਆਂਢ ਵਿਚ ਕਈ ਦਿਨ ਸੋਗ ਵਾਲਾ ਮਾਹੌਲ ਰਿਹਾ। ਮੁੰਡੇ ਦਾ ਨਾਨਾ ਜਦੋਂ ਕਦੇ ਸੈਰ ਕਰਦਾ ਮਿਲ ਜਾਂਦਾ ਤਾਂ ਇਹੀ ਆਖਦਾ ਹੁੰਦਾ ਸੀ ਕਿ ਅੱਜਕੱਲ੍ਹ ਦੇ ਨਿਆਣੇ ਮਾਪਿਆਂ ਦੇ ਘੰਡ ਵਿਚ ਅੰਗੂਠਾ ਦੇ ਕੇ ਸਾਰੀਆਂ ਗੱਲਾਂ ਮੰਨਵਾਉਂਦੇ ਹਨ, ਜੇ ਕੋਈ ਮੰਗ ਪੂਰੀ ਨਾ ਹੋਵੇ ਤਾਂ ਜਾਨ ਦੇਣ ਨੂੰ ਭੱਜਦੇ ਹਨ। ਸਾਡੇ ਵੇਲੇ ਬਾਪੂ ਮੂਹਰੇ ਤਾਂ ਕੀ, ਸ਼ਰੀਕੇ ਵਿਚ ਲਗਦੇ ਚਾਚੇ-ਤਾਇਆਂ ਅੱਗੇ ਵੀ ਕੋਈ ਕੁਸਕਦਾ ਨਹੀਂ ਸੀ। ਇਸ ਘਟਨਾ ਨੇ ਬਚਪਨ ਵੇਲੇ ਨਾਨਕੇ ਪਿੰਡ ਭੂਰੜੇ ਦੀ ਯਾਦ ਤਾਜ਼ਾ ਕਰਵਾ ਦਿੱਤੀ। ਛੋਟਾ ਮਾਮਾ ਦੁਬਈ ਗਿਆ ਹੋਇਆ ਸੀ ਤੇ ਵੱਡਾ ਏਅਰਫੋਰਸ ਵਿਚ ਹੋਣ ਕਾਰਨ ਘਰ ਤੋਂ ਦੂਰ ਹੀ ਰਹਿੰਦਾ ਸੀ। ਛੋਟੀ ਮਾਮੀ ਹੀ ਨਾਨਾ-ਨਾਨੀ ਕੋਲ ਆਪਣੇ ਬੱਚਿਆਂ ਨਾਲ ਰਹਿੰਦੀ ਸੀ। ਨਾਨਾ ਸਵੇਰੇ ਦਿਹਾੜੀ ਕਰਨ ਚਲੇ ਜਾਂਦਾ ਤੇ ਆਥਣੇ ਮੁੜਦਾ। ਅਸੀਂ ਜਦੋਂ ਨਾਨਕੇ ਘਰ ਵੀ ਛੁੱਟੀਆਂ ਮਨਾਉਣ ਜਾਂਦੇ, ਤਾਂ ਪੂਰੀ ਆਜ਼ਾਦੀ ਮਾਣਦੇ। ਆਪਣੇ ਘਰ ਤਾਂ ਪਿਤਾ ਜੀ ਤੋਂ ਡਰ ਡਰ ਕੇ ਰਹਿੰਦੇ ਸਾਂ।
ਨਾਨਾ-ਨਾਨੀ ਤੇ ਮਾਮੀ ਸਾਨੂੰ ਬਹੁਤ ਲਾਡ ਪਿਆਰ ਕਰਦੇ। ਨਾਨਕੇ ਘਰ ਜਾ ਕੇ ਦੇਰ ਨਾਲ ਸੌਣਾ ਤੇ ਉਠਣਾ ਆਮ ਗੱਲ ਸੀ। ਛੋਟੇ ਮਾਮੇ ਦਾ ਵੱਡਾ ਮੁੰਡਾ ਕੁਲਵੀਰ ਅਕਸਰ ਮਾਮੀ ਨੂੰ ਡਰਾਉਂਦਾ ਰਹਿੰਦਾ: ‘ਜੇ ਫਲਾਣੀ ਚੀਜ਼ ਨਾ ਦਿੱਤੀ, ਉਹ ਖੂਹ ਵਿਚ ਛਾਲ ਮਾਰ ਦੇਵੇਗਾ’। ਜਦੋਂ ਅਸੀਂ ਛੁੱਟੀਆਂ ਵਿਚ ਨਾਨਕੇ ਜਾਣਾ ਤਾਂ ਕੁਲਵੀਰ ਨੇ ਮਾਮੀ ਤੋਂ ਖੂਹ ਦੇ ਡਰਾਵੇ ਨਾਲ ਕਈ ਸ਼ਰਤਾਂ ਪੂਰੀਆਂ ਕਰਵਾ ਲੈਣੀਆਂ। ਕਈ ਵਾਰ ਤਾਂ ਉਹ ਕਈ ਕਈ ਦਿਨ ਸਕੂਲ ਹੀ ਨਾ ਜਾਂਦਾ। ਦੋਵੇਂ ਮਾਮੇ ਘਰੇ ਨਾ ਹੋਣ ਕਾਰਨ ਉਹ ਸਾਰਿਆਂ ਨੂੰ ਡਰਾ ਕੇ ਰੱਖਦਾ ਸੀ। ਮਾਮੀ ਡਰਦੀ ਮਾਰੀ ਕਿਸੇ ਨੂੰ ਦੱਸਦੀ ਵੀ ਨਹੀਂ ਸੀ ਕਿ ਕਿਤੇ ਕੋਈ ਕਾਰਾ ਹੀ ਨਾ ਹੋ ਜਾਵੇ। ਕੁਲਵੀਰ ਹੁਣ ਕਈ ਵਾਰ ਨਾਨਾ ਜੀ ਨੂੰ ਵੀ ਖੂਹ ਵਾਲਾ ਡਰਾਵਾ ਦੇ ਚੁੱਕਿਆ ਸੀ। ਇਕ ਦਿਨ ਛੁੱਟੀਆਂ ਸਮਾਪਤ ਹੋਣ ਦੇ ਨੇੜੇ ਪਿਤਾ ਜੀ ਸਾਨੂੰ ਲੈਣ ਨਾਨਕੇ ਆ ਗਏ। ਨਾਨੀ ਕੋਲ ਬੈਠ ਕੇ ਦੁੱਧ ਪੀਣ ਮਗਰੋਂ ਨਾਨੀ ਨੇ ਸਹਿਜ-ਸੁਭਾਅ ਕੁਲਵੀਰ ਦੀਆਂ ਹਰਕਤਾਂ ਬਾਰੇ ਗੱਲ ਤੋਰ ਲਈ। ਜਦੋਂ ਕੁਲਵੀਰ ਆਥਣੇ ਖੇਡ ਕੇ ਘਰ ਆਇਆ ਤਾਂ ਪਿਤਾ ਜੀ ਨਾਲ ਵੀ ਰੁੱਖਾ ਜਿਹਾ ਬੋਲਿਆ। ਪਿਤਾ ਜੀ ਨੇ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਟਸ ਤੋਂ ਮਸ ਨਾ ਹੋਇਆ।
ਪਿਤਾ ਜੀ ਨੂੰ ਵੀ ਗੁੱਸਾ ਆ ਗਿਆ। ਉਨ੍ਹਾਂ ਕੁਲਵੀਰ ਨੂੰ ਬਾਂਹ ਤੋਂ ਫੜਿਆ ਤੇ ਖੂਹ ਵੱਲ ਲੈ ਤੁਰੇ। ਕੁਲਵੀਰ ਵੀ ਨਾਲ ਨਾਲ ਤੁਰੀ ਗਿਆ। ਮਾਮੀ ਸਾਡੀ ਬਥੇਰੀਆਂ ਮਿੰਨਤਾਂ ਕਰਦੀ ਰਹੀ: ‘ਛੱਡ ਵੀਰ, ਨਿਆਣਾ ਏ। ਆਪੇ ਅਕਲ ਆ ਜੂ ਗੀ’। ਅਸੀਂ ਵੀ ਸਾਰੇ ਪਿੱਛੇ ਪਿੱਛੇ ਖੂਹ ‘ਤੇ ਪਹੁੰਚ ਗਏ। ਮਾਮੀ ਕੁਲਵੀਰ ਨੂੰ ਆਖ ਰਹੀ: ‘ਆਪਣੇ ਫੁੱਫੜ ਤੋਂ ਮਾਫੀ ਮੰਗ ਲੈ’ ਪਰ ਉਹ ਹਰ ਗੱਲ ਨੂੰ ਅਣਸੁਣੀ ਕਰਕੇ ਪਿਤਾ ਜੀ ਨਾਲ ਚੱਲੀ ਜਾ ਰਿਹਾ ਸੀ। ਸੂਰਜ ਛਿਪਣ ਵਾਲਾ ਸੀ। ਮਾਮੀ ਨੇ ਗੁਆਂਢੀਆਂ ਦੀਆਂ ਮਿੰਨਤਾਂ ਕੀਤੀਆਂ: ‘ਵੇ ਭਾਈ! ਤੁਸੀਂ ਹੀ ਮਨਾ ਕੇ ਵੇਖ ਲਓ। ਕਿਤੇ ਗੁੱਸੇ ਵਿਚ ਆ ਕੇ ਕੋਈ ਜਾਹ ਜਾਂਦੀ ਨਾ ਹੋ ਜਾਵੇ’। ਖੂਹ ਕੋਲ ਜਾ ਕੇ ਪਿਤਾ ਜੀ ਨੇ ਕਿਹਾ: ‘ਆ ਜਾ ਕੁਲਵੀਰ, ਮੈਂ ਦਿੰਦਾ ਹਾਂ ਤੈਨੂੰ ਖੂਹ ਵਿਚ ਧੱਕਾ’। ਨਾਲ ਹੀ ਉਨ੍ਹਾਂ ਕੁਲਵੀਰ ਦੀ ਬਾਂਹ ਫੜ ਕੇ ਜ਼ੋਰ ਦਾ ਝੂਟਾ ਜਿਹਾ ਮਾਰਿਆ। ਹੁਣ ਕੁਲਵੀਰ ਦਾ ਹਾਲ ਦੇਖਣ ਵਾਲਾ ਸੀ। ਉਸ ਨੇ ਅੱਖਾਂ ਬੰਦ ਕਰ ਲਈਆਂ ਤੇ ਉੱਚੀ ਉੱਚੀ ਰੋਣ ਲੱਗ ਪਿਆ। ਉਹ ਪਿਤਾ ਜੀ ਤੋਂ ਬਾਂਹ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ: ‘ਫੁੱਫੜ ਜੀ, ਅੱਜ ਤੋਂ ਬਾਅਦ ਅਜਿਹਾ ਕਦੇ ਨਹੀਂ ਕਰੂੰਗਾ, ਮੈਨੂੰ ਮੁਆਫ਼ ਕਰ ਦਿਓ।’
ਜਦੋਂ ਕੁਲਵੀਰ ਨੇ ਕਈ ਵਾਰ ਮੁਆਫ਼ੀ ਮੰਗੀ ਤਾਂ ਜਾ ਕੇ ਪਿਤਾ ਜੀ ਦਾ ਗੁੱਸਾ ਕੁੱਝ ਠੰਢਾ ਹੋਇਆ। ਫਿਰ ਵੀ ਪਿਤਾ ਜੀ ਨੇ ਉਸ ਦੇ ਦੋ ਤਿੰਨ ਥੱਪੜ ਜੜ ਦਿੱਤੇ। ਪਿਤਾ ਜੀ ਖੂਹ ਤੋਂ ਉਸ ਨੂੰ ਘਰ ਲੈ ਆਏ। ਉਨ੍ਹਾਂ ਕੁਲਵੀਰ ਨੂੰ ਸਮਝਾਇਆ: ‘ਜੇ ਤੂੰ ਖੂਹ ਵਿਚ ਛਾਲ ਮਾਰ ਦੇਵੇਂਗਾ ਤਾਂ ਕਿਸੇ ਦਾ ਕੁਝ ਨਹੀਂ ਜਾਣਾ। ਕੁਝ ਦਿਨ ਰੋ ਕੇ ਸਭ ਨੇ ਆਪੋ-ਆਪਣੇ ਕਿੱਤੇ ਲਗ ਜਾਣਾ। ਤੇਰੀ ਮਾਂ ਦਾ ਹੀ ਹਾਲ ਬੁਰਾ ਹੋ ਜਾਣਾ ਹੈ’। ਬੱਸ, ਉਹ ਦਿਨ ਤੇ ਅੱਜ ਦਾ ਦਿਨ, ਕੁਲਵੀਰ ਨੇ ਭੁੱਲ ਭੁਲੇਖੇ ਵੀ ਕਦੇ ਖੂਹ ਦੀ ਗੱਲ ਨਹੀਂ ਕੀਤੀ। ਕਈ ਮਹੀਨੇ ਤਾਂ ਉਹ ਮਾਮੀ ਨਾਲ ਮਿੱਠੇ ਲਾਲ ਚੌਲ ਬਣਾ ਕੇ ਖੂਹ ‘ਤੇ ਖਵਾਜੇ ਦਾ ਮੱਥਾ ਟੇਕਣ ਵੀ ਨਹੀਂ ਗਿਆ। ਕਈ ਵਾਰ ਜਦੋਂ ਕੁਲਵੀਰ ਕੋਈ ਗੱਲ ਨਹੀਂ ਮੰਨਦਾ ਸੀ ਤਾਂ ਮਾਮੀ ਆਖ ਦਿੰਦੀ ਸੀ: ‘ਬੁਲਾਵਾਂ ਤੇਰੇ ਪਲਸੌਰੇ ਵਾਲੇ ਫੁੱਫੜ ਨੂੰ’; ਤੇ ਕੁਲਵੀਰ ਚਾਈਂ ਚਾਈਂ ਕੰਮ ਕਰ ਲੈਂਦਾ। ਇਸੇ ਡਰ ਕਾਰਨ ਸ਼ਾਇਦ ਉਹ ਬਾਰ੍ਹਵੀਂ ਜਮਾਤ ਕਰ ਗਿਆ।
ਪਿਤਾ ਜੀ ਦੇ ਪੂਰੇ ਹੋਣ ਮਗਰੋਂ ਹੁਣ ਕਰੀਬ ਛੇ ਮਹੀਨੇ ਬਾਅਦ ਕੁਲਵੀਰ ਵਿਦੇਸ਼ੋਂ ਆਇਆ ਸੀ, ਦੂਜੇ ਦਿਨ ਆਪਣੇ ਪੁੱਤਰ ਨੂੰ ਲੈ ਕੇ ਸਾਡੇ ਘਰ ਪਹੁੰਚ ਗਿਆ। ਆਪਣੇ ਫੁੱਫੜ ਦੀਆਂ ਗੱਲਾਂ ਯਾਦ ਕਰਕੇ ਉਹ ਰੋਣ ਲੱਗ ਪਿਆ। ਉਹ ਆਪਣੇ ਪੁੱਤਰ ਨੂੰ ਆਖ ਰਿਹਾ ਸੀ: ‘ਜੇ ਉਸ ਵੇਲੇ ਫੁੱਫੜ ਮੈਨੂੰ ਖੂਹ ‘ਤੇ ਨਾ ਲਿਜਾਂਦਾ, ਸਿੱਧੇ ਰਾਹ ਨਾ ਪਾਉਂਦਾ ਤਾਂ ਸ਼ਾਇਦ ਮੈਂ ਵੀ ਫਲਾਣੇ ਦੇ ਮੁੰਡੇ ਵਾਂਗ ਜਾਂ ਤਾਂ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣੀ ਸੀ ਜਾਂ ਫਿਰ ਕਿਸੇ ਮਾੜੀ ਸੰਗਤ ਵਿਚ ਪੈ ਜਾਣਾ ਸੀ’।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ