Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਇਹ ਹੈ ‘ਭਾਰਤ ਦੇਸ਼ ਅਸਾਡਾ’


    
  

Share
  
ਕਿਸੇ ਸਮੇਂ ਸਾਡੀ ਪ੍ਰਾਚੀਨ ਸੱਭਿਅਤਾ, ਸੰਸਕ੍ਰਿਤੀ ਅਤੇ ਉੱਚ ਸੰਸਕਾਰਾਂ ਕਾਰਨ ਪੂਰੀ ਦੁਨੀਆ ਮਾਰਗਦਰਸ਼ਨ ਲਈ ਭਾਰਤੀ ਗੁਰੂਅਾਂ ਦੀ ਪਨਾਹ ’ਚ ਆਉਣ ’ਤੇ ਮਾਣ ਮਹਿਸੂਸ ਕਰਦੀ ਸੀ ਪਰ ਅੱਜ ਅਸੀਂ ਆਪਣੇ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਕਿੰਨੇ ਦੂਰ ਹੋ ਗਏ ਹਾਂ, ਇਹ ਸਿਰਫ ਇਕ ਮਹੀਨੇ ਦੀਅਾਂ ਹੇਠਾਂ ਦਰਜ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੈ :
* 07 ਦਸੰਬਰ ਨੂੰ ਯੂ. ਪੀ. ਦੇ ਗਾਜ਼ੀਪੁਰ ’ਚ ਵਿਜੇਰਾਮ ਨੇ ਆਪਣੀ ਪਤਨੀ ਨਾਲ ਝਗੜੇ ਦੌਰਾਨ 4 ਮਹੀਨਿਅਾਂ ਦਾ ਬੇਟਾ ਜ਼ਮੀਨ ’ਤੇ ਪਟਕ ਕੇ ਮਾਰ ਦਿੱਤਾ।
* 08 ਦਸੰਬਰ ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ’ਚ ਆਪਣੀ 17 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੇ ਦੋਸ਼ ਹੇਠ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ।
* 21 ਦਸੰਬਰ ਨੂੰ ਪੁਣੇ ਦੇ ਹੜਪਸਰ ’ਚ ਆਪਣੀ 17 ਸਾਲਾ ਸਕੀ ਭੈਣ ਨਾਲ ਬਲਾਤਕਾਰ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਉਸ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ। ਮੁਟਿਆਰ ਨੇ ਬਾਅਦ ’ਚ 1 ਬੇਟੇ ਨੂੰ ਜਨਮ ਦਿੱਤਾ।
* 21 ਦਸੰਬਰ ਨੂੰ ਹੀ ਰੂਪਨਗਰ ’ਚ ਆਪਣੀ 17 ਸਾਲਾ ਧੀ ਨਾਲ ਬਲਾਤਕਾਰ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਮੁਟਿਆਰ ਦੇ ਪਿਤਾ ਵਿਰੁੱਧ ਕੇਸ ਦਰਜ।
* 21-22 ਦਸੰਬਰ ਦੀ ਦਰਮਿਆਨੀ ਰਾਤ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਦੇ ਠਾਕਰਾਕੋਟ ਪਿੰਡ ’ਚ ਆਪਣੀ 18 ਸਾਲਾ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
* 22 ਦਸੰਬਰ ਨੂੰ ਤਾਮਿਲਨਾਡੂ ਦੇ ਨਾਗਪੱਟੀਨਮ ’ਚ ਇਕ 12 ਸਾਲਾ ਬੱਚਾ ਬਰਾਮਦ ਕੀਤਾ ਗਿਆ, ਜਿਸ ਨੂੰ ਉਸ ਦੇ ਮਾਂ-ਬਾਪ ਨੇ 10,000 ਰੁਪਏ ’ਚ ਕਿਸੇ ਕੋਲ ਵੇਚ ਦਿੱਤਾ ਸੀ।
* 24 ਦਸੰਬਰ ਨੂੰ ਕਰਨਾਟਕ ਦੇ ਕਡੂਰੂ ਤਾਲੁਕਾ ਦੇ ਕੰਚਾਗਰਾਨਾਹੱਲੀ ਨਾਮੀ ਪਿੰਡ ’ਚ ਤਲਾਕ ਦੇਣ ਤੋਂ ਇਨਕਾਰ ਕਰਨ ’ਤੇ 63 ਸਾਲਾ ਅਧਿਆਪਕ ਬਾਸੱਪਾ ਨੇ ਆਪਣੀ ਪਤਨੀ ਜਯਅੰਮਾ ਦੇ ਘਰ ਜਾ ਕੇ ਉਸ ਦੀ ਹੱਤਿਆ ਕਰ ਦਿੱਤੀ।
* 24 ਦਸੰਬਰ ਨੂੰ ਹੀ ਰਾਜਸਥਾਨ ’ਚ ਝਾਲਾਵਾੜ ਦੇ ਇਕ ਪਿੰਡ ’ਚ 40 ਸਾਲਾ ਵਿਅਕਤੀ ਧੰਨਾਰਾਮ ਵਿਰੁੱਧ ਆਪਣੀ 13 ਸਾਲਾ ਨਾਬਾਲਗ ਧੀ ਨਾਲ ਦੋ ਵਾਰ ਬਲਾਤਕਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।
* 25 ਦਸੰਬਰ ਨੂੰ ਤਾਮਿਲਨਾਡੂ ਦੇ ਤਿਰੂਵੱਲੂਰ ’ਚ ਦੇਵਪ੍ਰਿਆ ਨਾਮੀ ਮੁਟਿਆਰ ਨੇ ਆਪਣੀ ਮਾਂ ਵਲੋਂ ਇਕ ਨੌਜਵਾਨ ਨਾਲ ਉਸ ਦਾ ਪ੍ਰੇਮ ਸਬੰਧ ਨਾ ਕਬੂਲਣ ’ਤੇ ਆਪਣੇ ਪ੍ਰੇਮੀ ਤੇ ਦੋ ਹੋਰ ਵਿਅਕਤੀਅਾਂ ਨਾਲ ਮਿਲ ਕੇ ਆਪਣੀ ਮਾਂ ਨੂੰ ਮਾਰ ਦਿੱਤਾ।
* 26 ਦਸੰਬਰ ਨੂੰ ਮੱਧ ਪ੍ਰਦੇਸ਼ ਦੇ ਖਾਲਵਾ ’ਚ ਆਪਣੀ ਨਵਜੰਮੀ ਧੀ ਦੇ ਹੱਥਾਂ ਤੇ ਪੈਰਾਂ ਦੀਅਾਂ 5-5 ਦੀ ਬਜਾਏ 6-6 ਉਂਗਲਾਂ ਦੇਖ ਕੇ ਉਸ ਨੂੰ ਅਸ਼ੁੱਭ ਮੰਨਦੇ ਹੋਏ ਉਸ ਦੀ ਮਾਂ ਨੇ ਉਸ ਦੇ ਹੱਥਾਂ-ਪੈਰਾਂ ਦੀ ਇਕ-ਇਕ ਉਂਗਲੀ ਕੱਟ ਦਿੱਤੀ, ਜਿਸ ਨਾਲ 6 ਘੰਟਿਅਾਂ ਅੰਦਰ ਹੀ ਬੱਚੀ ਦੀ ਮੌਤ ਹੋ ਗਈ।
* 27 ਦਸੰਬਰ ਨੂੰ ਮਹਾਰਾਸ਼ਟਰ ਦੇ ਸਾਂਗਲੀ ’ਚ ਪਤੀ ਵਲੋਂ ਛੱਡੀ ਗਈ ਐੱਚ. ਆਈ. ਵੀ. ਪੀੜਤ ਔਰਤ ਨੇ ਪਾਣੀ ਨਾਲ ਭਰੀ ਬਾਲਟੀ ’ਚ ਡੁਬੋ ਕੇ ਆਪਣੇ 40 ਦਿਨਾਂ ਦੇ ਬੇਟੇ ਦੀ ਹੱਤਿਆ ਕਰਨ ਤੋਂ ਬਾਅਦ ਖੂਹ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ।
* 30 ਦਸੰਬਰ ਨੂੰ ਯੂ. ਪੀ. ’ਚ ਭਦੋਹੀ ਦੇ ਪਿੰਡ ਗੋਪੀਗੰਜ ’ਚ ਛੇੜਖਾਨੀ ਦਾ ਵਿਰੋਧ ਕਰਨ ’ਤੇ ਅਪਰਾਧੀ ਅਨਸਰਾਂ ਨੇ ਪਹਿਲਾਂ ਤਾਂ ਇਕ ਔਰਤ ਦੇ ਘਰ ’ਚ ਵੜ ਕੇ ਉਸ ਨੂੰ ਕੁੱਟਿਆ ਤੇ ਫਿਰ ਉਸ ਨੂੰ ਨੰਗੀ ਕਰ ਕੇ ਦੌੜ ਲਾਉਣ ਲਈ ਮਜਬੂਰ ਕੀਤਾ।
* 31 ਦਸੰਬਰ ਨੂੰ ਬੰਗਾਲ ਦੇ ਜਾਧਵਪੁਰ ’ਚ ਜਾਧਵਪੁਰ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਵਿਰੁੱਧ ਆਪਣੀ ਬੁੱਢੀ ਮਾਂ ਨਾਲ ਮਾਰ-ਕੁਟਾਈ ਕਰ ਕੇ ਸਰਦੀ ਦੀ ਰਾਤ ਨੂੰ ਘਰੋਂ ਬਾਹਰ ਕੱਢ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਬਜ਼ੁਰਗ ਔਰਤ ਉਸ ਦੀ ਦੇਖਭਾਲ ਲਈ ਪਿੰਡੋਂ ਆਈ ਸੀ, ਜਿਸ ਦਾ ਕੁਝ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ।
* 31 ਦਸੰਬਰ ਨੂੰ ਹੀ ਮੁੰਬਈ ਦੇ ਵਿਰਾਰ ’ਚ ਆਪਣੀ ਧੀ ਸ਼ਾਇਸਤਾ ਨੂੰ ਲੰਮੇ ਸਮੇਂ ਤਕ ਮੋਬਾਇਲ ’ਤੇ ਗੱਲਾਂ ਕਰਦੀ ਦੇਖ ਕੇ ਗੁੱਸੇ ’ਚ ਆਏ ਮੁਹੰਮਦ ਮੰਸੂਰ ਨੇ ਪਹਿਲਾਂ ਤਾਂ ਉਸ ਨੂੰ ਕੁੱਟਿਆ ਤੇ ਫਿਰ ਉਸ ’ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਕੇ ਸਾੜ ਦਿੱਤਾ।
* 01 ਜਨਵਰੀ ਨੂੰ ਰੋਹਤਕ ’ਚ ਆਪਣੇ ਪੇਕੇ ਘਰ ਰਹਿ ਰਹੀ 30 ਸਾਲਾ ਔਰਤ ਦੀ ਉਸ ਦੇ ਪਤੀ ਨੇ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾ ਇਕ ਨੇੜਲੇ ਹਸਪਤਾਲ ’ਚ ਨੌਕਰੀ ਕਰਦੀ ਸੀ ਤੇ ਉਸ ਦਾ ਪਤੀ ਚਾਹੁੰਦਾ ਸੀ ਕਿ ਉਹ ਉਸ ਕੋਲ ਆ ਕੇ ਝੱਜਰ ’ਚ ਰਹੇ ਤੇ ਬੱਚਿਅਾਂ ਦੀ ਦੇਖਭਾਲ ਕਰੇ।
* 03 ਜਨਵਰੀ ਨੂੰ ਯੂ. ਪੀ. ਦੇ ਬਿਜਨੌਰ ’ਚ ਧੀ ਦੇ ਜਨਮ ਤੋਂ ਨਾਖੁਸ਼ ਨੌਜਵਾਨ ਰਾਮਨਿਵਾਸ ਨੇ 8 ਦਿਨਾਂ ਦੀ ਧੀ ਨੂੰ ਜ਼ਮੀਨ ’ਤੇ ਪਟਕ ਕੇ ਮਾਰ ਦਿੱਤਾ।
ਉਕਤ ਘਟਨਾਵਾਂ ਇਸ ਕੌੜੇ ਤੱਥ ਦੀਅਾਂ ਗਵਾਹ ਹਨ ਕਿ ਅੱਜ ਅਸੀਂ ਆਪਣੀਅਾਂ ਪ੍ਰਾਚੀਨ ਨੈਤਿਕ ਕਦਰਾਂ-ਕੀਮਤਾਂ ਤੋਂ ਕਿਵੇਂ ਹੇਠਾਂ ਗਿਰ ਗਏ ਹਾਂ। ਇਸ ਲਈ ਸਾਡੀਅਾਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਅਜਿਹੀਅਾਂ ਘਟਨਾਵਾਂ ਦੀ ਡੂੰਘਾਈ ’ਚ ਜਾ ਕੇ ਇਨ੍ਹਾਂ ਵਿਰੁੱਧ ਸਮਾਜ ’ਚ ਪ੍ਰਚਾਰ ਕਰਨ ਤੇ ਅੱਗੇ ਆ ਕੇ ਇਸ ਮਾਮਲੇ ’ਚ ਲੋਕਾਂ ਨੂੰ ਸਿੱਖਿਅਤ ਕਰਨ ਦੀ ਉਸੇ ਤਰ੍ਹਾਂ ਲੋੜ ਹੈ, ਜਿਸ ਤਰ੍ਹਾਂ ਪ੍ਰਾਚੀਨ ਕਾਲ ’ਚ ਦੇਸ਼ ’ਚ ਸਾਡੇ ਮਹਾਪੁਰਸ਼ਾਂ ਨੇ ਕੀਤਾ। ਜੇ ਅਜਿਹਾ ਨਾ ਕੀਤਾ ਗਿਆ ਤਾਂ ਦੇਸ਼ ਹੋਰ ਨਿਘਾਰ ’ਚ ਚਲਾ ਜਾਵੇਗਾ। –ਵਿਜੇ ਕੁਮਾਰ
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ