Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਫੇਸਬੁੱਕ ਅਤੇ ਭਾਸ਼ਾਗਤ ਤਬਦੀਲੀਆਂ--ਸਵੈਰਾਜ ਸੰਧੂ
ਤਬਦੀਲੀ ਭਾਵ ਬਦਲਾਅ ਕੁਦਰਤ ਦਾ ਨਿਯਮ ਹੈ। ਜੀਵਨ ਇਕਸਾਰ ਨਹੀਂ ਚਲਦਾ। ਮੌਸਮ ਬਦਲਦਾ ਹੈ, ਰੁੱਤਾਂ ਬਦਲਦੀਆਂ ਹਨ, ਸਰੀਰ ਵਿਚ ਤਬਦੀਲੀ ਆਉਂਦੀ ਹੈ ਯਾਨੀ ਹਰ ਜੜ੍ਹ ਜਾਂ ਚੇਤੰਨ ਵਸਤ ਤਬਦੀਲ ਹੁੰਦੀ ਰਹਿੰਦੀ ਹੈ। ਇੰਝ ਹੀ ਭਾਸ਼ਾ ਵੀ ਬਦਲਦੀ ਰਹਿੰਦੀ ਹੈ। ਵਰਤੋਂ ਵਿਚ ਨਾ ਆਉਣ ਵਾਲੇ ਸ਼ਬਦ, ਵਸਤਾਂ, ਕੰਮ, ਕਾਰ-ਵਿਹਾਰ ਬਦਲਦੇ ਰਹਿੰਦੇ ਹਨ। ਜਿਹੜੇ ਸ਼ਬਦ ਇਨ੍ਹਾਂ ਨਾਲ ਸਬੰਧਿਤ ਹੁੰਦੇ ਹਨ, ਉਹ ਵੀ ਅਲੋਪ ਹੋ ਜਾਂਦੇ ਹਨ, ਉਨ੍ਹਾਂ ਦੀ ਥਾਂ ਨਵੇਂ ਸ਼ਬਦ ਆ ਜਾਂਦੇ ਹਨ।
ਪਿਛਲੇ ਚਾਲੀ ਕੁ ਸਾਲਾਂ ਵਿਚ ਹਲਾਂ, ਖੂਹਾਂ, ਖੇਤੀਬਾੜੀ ਦੇ ਢੰਗ-ਤਰੀਕੇ, ਫ਼ਸਲਾਂ ਦੀ ਕਟਾਈ ਤੇ ਸਾਂਭ-ਸੰਭਾਲ, ਘਰੇਲੂ ਧੰਦਿਆਂ ਦੇ ਬਦਲ ਜਾਣ ਨਾਲ ਇਨ੍ਹਾਂ ਨਾਲ ਸਬੰਧਿਤ ਸ਼ਬਦਾਵਲੀ ਵੀ ਅਲੋਪ ਹੋ ਗਈ ਹੈ। ਅਜੋਕੀ ਪੀੜ੍ਹੀ ਨੂੰ ਇਨ੍ਹਾਂ ਦੇ ਨਾਮ ਬਾਰੇ ਵੀ ਜਾਣਕਾਰੀ ਜੇਕਰ ਨਹੀਂ ਹੈ ਤਾਂ ਇਹ ਬਹੁਤੀ ਅਲੋਕਾਰ ਗੱਲ ਨਹੀਂ ਕਿਉਂ ਜੋ ਇਹ ਸਭ ਕੁਝ ਬੀਤੇ ਦੀ ਗੱਲ ਬਣ ਗਿਆ ਹੈ। ਕੰਪਿਊਟਰ, ਮੋਬਾਈਲ ਫੋਨ, ਫੇਸਬੁੱਕ, ਮਲਟੀਮੀਡੀਆ, ਟੀ.ਵੀ., ਫ਼ਿਲਮਾਂ ਆਦਿ ਨਾਲ ਸਬੰਧਿਤ ਲੋਕ ਪੰਜਾਬੀ ਭਾਸ਼ਾ ਦੀ ਲਿੱਪੀ( ਗੁਰਮੁਖੀ ਲਿੱਪੀ) ਵਿਚ ਖ਼ਾਸ ਕਰਕੇ ਸ਼ਬਦੀ ਲਹਿਜੇ ਅਤੇ ਸ਼ਬਦਜੋੜਾਂ ਵਿਚ ਤੇਜ਼ੀ ਨਾਲ ਬਦਲਾਅ ਲਿਆ ਰਹੇ ਹਨ। ਭਾਸ਼ਾ ਅਤੇ ਲਿੱਪੀ ਨੂੰ ਪੂਰੀ ਤਰ੍ਹਾਂ ਨਾ ਜਾਨਣ ਕਾਰਨ ਉਨ੍ਹਾਂ ਵੱਲੋਂ ਆਪਣੇ ਢੰਗਾਂ ਨਾਲ (ਜਿਵੇਂ ਬੋਲੋ, ਤਿਵੇਂ ਲਿਖੋ) ਕੀਤੀਆਂ ਜਾ ਰਹੀਆਂ ਇਨ੍ਹਾਂ ਤਬਦੀਲੀਆਂ ਨਾਲ ਭਾਸ਼ਾ ਦਾ ਮੁੱਢਲਾ ਸਰੂਪ ਖ਼ਤਰੇ ਵਿਚ ਪੈ ਗਿਆ ਹੈ।
ਇਸ ਤਰ੍ਹਾਂ ਜੋ ਬਦਲਵਾਂ ਸਰੂਪ ਸਾਹਮਣੇ ਆ ਰਿਹਾ ਹੈ ਉਹ ਗ਼ੈਰ-ਮਿਆਰੀ ਅਤੇ ਹਾਸੋਹੀਣਾ ਹੈ। ਪੰਜਾਬੀ ਵਿਆਕਰਣ ਮੁਤਾਬਿਕ ਜਿਨ੍ਹਾਂ ਅੱਖਰਾਂ ਨਾਲ ਕੁਝ ਲਗਾਂ ਮਾਤਰਾਂ ਨਹੀਂ ਲੱਗਦੀਆਂ, ਫੇਸਬੁੱਕ ਉੱਤੇ ਉਹ ਲੱਗੀਆਂ ਹੋਈਆਂ ਦਿਸਦੀਆਂ ਹਨ ਜਿਵੇਂ ‘ਅ’ ਅੱਖਰ ਨਾਲ ਸਿਹਾਰੀ ਤੇ ਬਿਹਾਰੀ ਨਹੀਂ ਲੱਗਦੀ। ‘ੲ’ ਨਾਲ ਔਂਕੜ ਤੇ ਦੁਲੈਂਕੜ ਨਹੀਂ ਲੱਗਦੇ। ‘ੳ’ ਉਪਰ ਸਿੱਧੇ ਰੂਪ ਵਿਚ ਹੋੜਾ ਤੇ ਕਨੌੜਾ ਨਹੀਂ ਪੈਂਦਾ ਆਦਿ। ਪ੍ਰਚੱਲਿਤ ਸ਼ਬਦਜੋੜ ਵੀ ਹੁਣ ਆਪਣੇ ਢੰਗ ਨਾਲ ਬਦਲੇ ਜਾ ਰਹੇ ਹਨ। ਮਿਸਾਲ ਵਜੋਂ:
ਪ੍ਰਚਲਿਤ ਸ਼ਬਦ ਜੋੜ ਆਪੂੰ ਨਵੇਂ ਈਜਾਦ ਕੀਤੇ ਸ਼ਬਦ ਜੋੜ
ਜਾਨ ਜਾਣ
ਦੁਨੀਆਂ ਦੁਣੀਆਂ
ਸਭ ਸਬ
ਔਰਤ ਅੋਰਤ
ਵਹੁਟੀ ਵੋਟੀ
ਫ਼ੌਜ/ਫ਼ੌਜੀ ਫ਼ੋਜ/ਫ਼ੋਜੀ
ਐਨਕ ਐਣਕ
ਸੋਹਣਾ/ਸੋਹਣੀ ਸੋਣਾ ਤੇ ਸੋਣੀ
ਕਾਰਨ ਕਾਰਣ
ਭਾਜੀ ਪਾਜੀ (ਫ਼ਾਰਸੀ ’ਚ ਨੀਚ, ਕਮੀਣਾ)
ਕੌਣ ਕੋਣ
ਸਹੁਰਾ ਸੋਰਾ
ਧੜੰਮ ਦੜੰਮ
ਧਾਗਾ ਦਾਗਾ
ਧੱਕ ਦੱਕ
ਬੱਕਰੀ ਵੱਕਰੀ
ਬਗੈਰ ਵਗੈਰ
ਬਾਜ ਵਾਜ
ਬਾਂਹ ਵਾਂਹ
ਬੱਚਾ ਬਚਾਅ
ਐਰਾਗੈਰਾ ਏਰਾਗੇਰਾ
ਬਿਰਖ ਵਿਰਖ
ਮੌਜ ਮੋਜ
ਮੋਚ ਮੌਚ
ਲੋ ਲੌ
ਤੋਰ ਤੌਰ
ਵਿਰਕ ਬਿਰਕ
ਤੌਰ ਤੋਰ
ਸਿਵਾ ਬਲਦਾ ਸਿਵਾ ਵਲਦਾ
ਬਾਰੇ ਵਾਰੇ
ਫੇਸਬੁੱਕ ’ਤੇ ਰੋਜ਼ਾਨਾ ਅਜਿਹੀ ਆਪੂੰਘੜੀ ਸ਼ਬਦਾਵਲੀ ਨਜ਼ਰ ਆਉਂਦੀ ਹੈ। ਜੇਕਰ ਤੁਸੀਂ ਕੋਈ ਕੁਮੈਂਟ ਕਰਕੇ ਸ਼ਬਦਜੋੜ ਨੂੰ ਠੀਕ ਕਰਕੇ ਲਿਖਣ ਲਈ ਕਹੋ ਤਾਂ ਅਗਲਾ ਜਾਂ ਅਗਲੀ ਤੁਹਾਡੀ ਪੱਤ ਲਾਹੁਣ ਤਕ ਜਾਂਦੇ ਹਨ। ਚੰਡੀਗੜ੍ਹ ਦੇ ਕਾਲਜਾਂ ਵਿਚ ਅਧਿਆਪਨ ਕਰਨ ਅਤੇ ਪੰਜਾਬੀ ਭਾਸ਼ਾ ਦੇ ਪਰਚੇ ਵੇਖਣ ਦਾ ਮੇਰਾ ਲੰਮਾ ਤਜਰਬਾ ਹੈ। ਜਦੋਂ ਅਸੀਂ ਵਿਦਿਆਰਥੀ ਹੁੰਦੇ ਸਾਂ ਤਾਂ ਉਦੋਂ ਇਮਤਿਹਾਨਾਂ ਪ੍ਰਤੀ ਏਨੀ ਲਾਪ੍ਰਵਾਹੀ ਕਦੇ ਵੀ ਨਹੀਂ ਸੀ ਹੁੰਦੀ। ਭਾਸ਼ਾ ਦੀ ਮੁੱਢਲੀ ਸਿੱਖਿਆ ਤੇ ਸਮਝ ਪੈਦਾ ਕਰਨਾ ਪ੍ਰਾਇਮਰੀ ਅਧਿਆਪਕ ਦਾ ਫ਼ਰਜ਼ ਹੁੰਦਾ ਹੈ। ਉਹੀ ਬੱਚੇ ਨੂੰ ਸ਼ਬਦਜੋੜ ਤੇ ਵਾਕ ਬਣਤਰ ਸਿਖਾਉਣ ਦਾ ਮੁੱਢਲਾ ਕਾਰਜ ਕਰਦਾ ਹੈ। ਉਹਦੇ ਵੱਲੋਂ ਵਰਤੀ ਲਾਪ੍ਰਵਾਹੀ ’ਤੇ ਗ਼ੈਰਸੰਜੀਦਗੀ ਦਾ ਮੁੱਲ ਬੱਚੇ ਨੂੰ ਤਾਉਮਰ ਤਾਰਨਾ ਪੈਂਦਾ ਹੈ। ਇਮਤਿਹਾਨਾਂ ਦੇ ਪਰਚੇ ਵੇਖਦਿਆਂ ਆਮ ਤੌਰ ’ਤੇ ਲੇਖ, ਅਰਜ਼ੀ ਜਾਂ ਪੈਰੇ ਆਦਿ ਦੀ ਲਿਖਤ ਵਿਚ ਇਬਾਰਤ ਵਿਚਲੀ ਵਾਕ ਬਣਤਰ ਵਿਚ ਢੇਰ ਗ਼ਲਤੀਆਂ ਹੁੰਦੀਆਂ ਹਨ। ਵਾਕ ਇਕਵਚਨ ਤੋਂ ਸ਼ੁਰੂ ਹੋ ਕੇ ਬਹੁਵਚਨ ’ਤੇ ਖ਼ਤਮ ਕੀਤਾ ਹੁੰਦਾ ਹੈ। ਉਦਾਹਰਣ ਵਜੋਂ: ‘ਉਹ ਸਵੇਰ ਦਾ ਤੁਰਿਆ ਸ਼ਾਮ ਤਕ ਘਰ ਪੁੱਜੇ ਸਨ।’ ਕੁਝ ਸ਼ਬਦ ਜੋ ਵਾਸਤਵ ਵਿਚ ਕੁਝ ਹੋਰ ਹੁੰਦੇ ਹਨ, ਨੂੰ ਹੋਰ ਦਾ ਹੋਰ ਹੀ ਲਿਖਿਆ ਮਿਲਦਾ ਹੈ। ਜਿਵੇਂ ਯੂਨਾਨੀ (ਗਰੀਕ) ਨੂੰ ਜਨਾਨੀ, ਯੂਨਾਨੀਮਸਲੀ ਨੂੰ ਜਨਾਨੀਮਸਲੀ, ਸ਼ਰਮੋਕੁਸ਼ਰਮੀ ਨੂੰ ਸ਼ਰਮਾਸ਼ਰਮੀ ਆਦਿ।
ਇੱਥੇ ਹੀ ਬੱਸ ਨਹੀਂ ਸਗੋਂ ਜਾਣਬੁੱਝ ਕੇ ਕੀਤੀ ਲਾਪ੍ਰਵਾਹੀ ਤਾਂ ਸਭ ਹੱਦਾਂ ਪਾਰ ਕਰ ਚੁੱਕੀ ਹੈ। ਇਕ ਵਿਦਿਆਰਥੀ ਨੇ ਲਘੂ ਪ੍ਰਸ਼ਨਾਂ ਵਾਲੇ ਇਕ ਪ੍ਰਸ਼ਨ ਦਾ ਹੱਲ ਕਰਦਿਆਂ ਜਾਣਬੁੱਝ ਕੇ ਮਜ਼ਾਕ ਉਡਾਇਆ ਸੀ।
ਪ੍ਰਸ਼ਨ ਸੀ, ‘ਕੀ ਗੁਰਮੁਖੀ ਲਿੱਪੀ ਗੁਰੂਆਂ ਦੁਆਰਾ ਈਜਾਦ ਕੀਤੀ ਹੋਈ ਹੈ?’ ਉੱਤਰ ਸੀ, ‘ਜਿੰਨ੍ਹੇ ਮਰਜ਼ੀ ਕੀਤੀ ਹੋਵੇ, ਤੂੰ ਪੁੱਛ ਕੇ ਕੀ ਟੀਂਡੀਆਂ ਲੈਣੀਆਂ?’ ਬਾਕੀ ਪ੍ਰਸ਼ਨਾਂ ਦੇ ਉੱਤਰ ਵੀ, ‘ਜਾਹ ਨਹੀਂ ਦੱਸਦਾ, ਤੈਨੂੰ ਏਨਾ ਵੀ ਨਹੀਂ ਪਤਾ, ਤੈਨੂੰ ਕਿੰਨੇ ਪ੍ਰੋਫ਼ੈਸਰ ਲਾਇਆ’ ਆਦਿ ਸਨ।
ਹੱਲ ਕੀਤੇ ਪਰਚੇ ਦੇ ਅੰਤ ਵਿਚ ‘ਨੋਟ’ ਤਾਂ ਤਕਰੀਬਨ ਹਰ ਰੋਜ਼ ਕਿਸੇ ਨਾ ਕਿਸੇ ਪਰਚੇ ਵਿਚ ਲਿਖਿਆ ਮਿਲਦਾ ਹੈ। ‘ਨੋਟ’ ਹੇਠ ਕੁੜੀ ਬਣ ਕੇ ਜਾਂ ਅਸਲ ਵਿਚ ਸਬੰਧਿਤ ਅਧਿਆਪਕ ਨੂੰ ਲੇਲ੍ਹੜੀਆਂ ਕੱਢੀਆਂ ਹੁੰਦੀਆਂ ਹਨ ਕਿ ਕਿਸੇ ਤਰ੍ਹਾਂ ਉਸ ਵਿਚਾਰੀ ਨੂੰ ਪਾਸ ਕੀਤਾ ਜਾਵੇ। ਇਹ ਉਸ ਦਾ ਆਖ਼ਰੀ ਮੌਕਾ ਹੈ, ਪਤੀ ਨਿਕੰਮਾ ਤੇ ਨਸ਼ੇੜੀ ਹੈ, ਮੈਂ ਵਿਧਵਾ ਹਾਂ ਆਦਿ। ਪਹਿਲਾਂ ਸ਼ੁਰੂ ਵਿਚ ਕਈ ਪੇਪਰਾਂ ਵਿਚੋਂ ਸੌ ਰੁਪਏ ਦਾ ਨੋਟ ਨਿਕਲਦਾ ਸੀ, ਫਿਰ ਪੰਜ ਸੌ ਦਾ ਨੋਟ ਨਿਕਲਣ ਲੱਗਾ। ਨੋਟਬੰਦੀ ਤਕ ਇਹ ਸਿਲਸਿਲਾ ਚਲਦਾ ਰਿਹਾ।
ਅਖਾਣ ਤੇ ਮੁਹਾਵਰੇ ਕਿਸੇ ਭਾਸ਼ਾ ਦਾ ਸਦੀਆਂ ਦਾ ਸਰਮਾਇਆ ਹੁੰਦੇ ਹਨ। ਇਸ ਵਿਚ ਜੀਵਨ ਵਿਚੋਂ ਕਸ਼ੀਦ ਕੀਤਾ ਸੱਚ, ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਪਿਆ ਹੁੰਦਾ ਹੈ। ਅਜੋਕੀ ਪੀੜ੍ਹੀ ਨਾ ਇਨ੍ਹਾਂ ਵਿਚ ਰੁਚੀ ਲੈਂਦੀ ਹੈ ਤੇ ਨਾ ਇਨ੍ਹਾਂ ਦੀ ਵਰਤੋਂ ਕਰਨ ਵਿਚ ਉਨ੍ਹਾਂ ਦੀ ਦਿਲਚਸਪੀ ਹੈ। ਸਬੰਧਿਤ ਪ੍ਰਸ਼ਨ ਵਿਚ ਇਨ੍ਹਾਂ ਦੇ ਅਰਥ ਤਰਕ ਵਿਹੂਣੇ ਤੇ ਹਾਸੋਹੀਣੇ ਕੀਤੇ ਹੁੰਦੇ ਹਨ।
ਹੇਠ ਕੁਝ ਮਿਸਾਲਾਂ ਪੇਸ਼ ਹਨ:
ਮੁਹਾਵਰੇ- ਵਿਦਿਆਰਥੀਆਂ ਵੱਲੋਂ ਕੀਤੇ ਅਰਥ
ਚੰਨ ਚੜ੍ਹਾਉਣਾ ਲੇਟ ਆਉਣਾ
ਚਾਂਦੀ ਦੀ ਜੁੱਤੀ ਮਾਰਨੀ ਤਿੱਲੇ ਵਾਲੀ ਜੁੱਤੀ ਮੂੰਹ ’ਤੇ ਮਾਰਨੀ
ਵਾਰੇ ਜਾਣਾ ਗੇੜਾ ਦੇਣਾ
ਹੱਥ ਪੀਲੇ ਕਰਨਾ ਬਾਜ਼ਾਰ ਵਿਚੋਂ ਮਹਿੰਦੀ ਲਵਾਉਣੀ
ਜਾਨੀ ਦੁਸ਼ਮਣ ਜਨਾਨੀ ਦਾ ਦੁਸ਼ਮਣ
ਕੱਪੜਿਆਂ ਤੋਂ ਬਾਹਰ ਆਉਣਾ ਕੱਪੜੇ ਬਦਲਨੇ
ਸਿਰ ਉੱਤੋਂ ਪਾਣੀ ਲੰਘਣਾ ਡੁੱਬ ਜਾਣਾ
ਰੰਗ ਵਿਚ ਭੰਗ ਰੰਗ ਵਾਲੇ ਚੌਲਾਂ ਵਿਚ ਭੰਗ ਪਾ ਦੇਣੀੇ
ਕਿਤਾਬੀ ਕੀੜਾ ਕਿਤਾਬਾਂ ਨੂੰ ਖਾ ਜਾਣ ਵਾਲਾ ਕੀੜਾ
ਦਾਲ ਵਿਚ ਕਾਲਾ ਦਾਲ ਵਿਚ ਮੱਖੀ ਡਿੱਗਣਾ
ਕੰਘਾ ਕਰਨਾ ਸਿਰ ਵਾਹੁਣਾ
ਨੀਂਦ ਹਰਾਮ ਕਰਨਾ ਸੁੱਤੇ ਨੂੰ ਜਗਾਉਣਾ
ਇਹ ਤਾਂ ਆਟੇ ਵਿਚ ਲੂਣ ਦੇ ਬਰਾਬਰ ਹੈ। ਭਾਸ਼ਾ ਦੇ ਅਧਿਆਪਕ ਦਾ ਇਸ ਮੁਸ਼ਕਿਲ ਨਾਲ ਨਿੱਤ ਵਾਹ ਪੈਂਦਾ ਹੈ। ਆਉਂਦੇ ਤੇਜ਼ ਰਫ਼ਤਾਰ ਯੁੱਗ ਵਿਚ ਇਹ ਸਮੱਸਿਆ ਵਿਕਰਾਲ ਰੂਪ ਧਾਰਨ ਵਾਲੀ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback