Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਫਿੱਕੀਆਂ ਪੈ ਚੁੱਕੀਆਂ ਨੇ ਹੁਣ ਲੋਹੜੀ ਦੀਆਂ ਰੌਣਕਾਂ- ਲੇਖਕ-- ਜਗਤਾਰ ਸਮਾਲਸਰ-
ਜਿਵੇ ਜਿਵੇ ਮਨੁੱਖੀ ਜ਼ਿੰਦਗੀ ਨਿਰੰਤਰ ਰਫਤਾਰ ਫੜਦੀ ਜਾ ਰਹੀ ਹੈ ਉਵੇ-ਉਵੇ ਹੀ ਮਨੁੱਖ ਦਾ ਮਨੁੱਖ ਤੋ ਫਾਸਲਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਅਸੀ ਭਾਵੇ ਇਹ ਦਾਅਵਾ ਕਰਦੇ ਹਾਂ ਕਿ ਇੰਟਰਨੈਟ ਦੇ ਇਸ ਯੁੱਗ ਨੇ ਪੂਰੀ ਦੁਨੀਆਂ ਨੂੰ ਇੱਕ ਛੋਟੇ ਜਿਹੇ ਪਿੰਡ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਹੈ ਪਰ ਇਸ ਦੇ ਨਾਲ ਹੀ ਇਸ ਯੁੱਗ ਨੇ ਆਪਣਾ ਵਲੇਵਾ ਇਨਸਾਨੀ ਜ਼ਿੰਦਗੀ ਦੇ ਆਲੇ-ਦੁਆਲੇ ਐਨਾ ਸੰਘਣਾ ਕਰ ਦਿੱਤਾ ਹੈ ਕਿ ਭਾਵੇ ਹਰ ਸਮੇ ਇਸ ਇੰਟਰਨੈਟ ਦੇ ਯੁੱਗ ਵਿੱਚ ਹਰ ਮਨੁੱਖ ਇੱਕ ਦੂਜੇ ਦੇ ਕੋਲ ਤਾਂ ਖੜਾ ਹੈ ਪਰ ਫਿਰ ਵੀ ਉਹ ਅੱਜ ਅੰਦਰੂਨੀ ਤੌਰ ਤੇ ਇੱਕ ਦੂਜੇ ਤੋ ਕਾਫੀ ਦੂਰ ਜਾ ਚੁੱਕਾ ਹੈ। ਇਨ•ਾਂ ਤੇਜੀ ਨਾਲ ਬਦਲ ਰਹੇ ਸਮਾਜਿਕ ਹਾਲਾਤਾਂ ਦਾ ਅਸਰ ਸਾਡੇ ਤਿਉਹਾਰਾਂ ਤੇ ਵੀ ਲਗਾਤਾਰ ਪੈ ਰਿਹਾ ਹੈ ਜਿਹੜੇ ਤਿਉਹਾਰ ਪਹਿਲਾ ਇੱਕਠ ਦੇ ਰੂਪ ਵਿੱਚ ਮਨਾਏ ਜਾਦੇ ਸਨ ਅੱਜ ਉਹ ਵੀ ਲੋਕ ਸੰਗ੍ਰਿਹ ਨੂੰ ਤਰਸਦੇ ਨਜ਼ਰ ਆ ਰਹੇ ਹਨ। ਲੋਹੜੀ ਵੀ ਇੱਕ ਅਜਿਹਾ ਹੀ ਤਿਉਹਾਰ ਹੈ ਜਿਸਨੂੰ ਆਪਸੀ ਸਾਂਝ ਅਤੇ ਭਾਈਚਾਰੇ ਦਾ ਤਿਉਹਾਰ ਮੰਨਿਆ ਜਾਦਾ ਹੈ ਪਰ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਇਹ ਤਿਉਹਾਰ ਵੀ ਪਿੰਡਾਂ ਵਿੱਚ ਜੁੜਦੇ ਵੱਡੇ ਇੱਕਠਾਂ ਤੋ ਵਿਰਵਾ ਹੋ ਚੁੱਕਿਆ ਹੈ। ਮੈਨੂੰ ਅੱਜ ਵੀ ਆਪਣੇ ਪਿੰਡ ਸਮਾਲਸਰ ਦੀ ਉਹ ਸੱਥ ਯਾਦ ਆਉਦੀ ਹੈ ਜਿਸ ਵਿੱਚ ਲੋਹੜੀ ਵਾਲੇ ਸਾਰਾ ਦਿਨ ਬੱਚਿਆਂ ਨੇ ਸੱਥ ਵਿੱਚ ਪਾਥੀਆਂ ਇੱਕਠੀਆ ਕਰਨੀਆ ਅਤੇ ਕਿਸੇ ਪਿੰਡ ਦੇ ਬਜ਼ੁਰਗ ਵਲੋ ਇਨ•ਾਂ ਪਾਥੀਆਂ ਨੂੰ ਇੱਕ ਗੰਹੀਰੇ ਦੇ ਰੂਪ ਵਿੱਚ ਚਿਣ ਦਿੱਤਾ ਜਾਦਾ ਸੀ ਇਨ•ਾਂ ਪਾਥੀਆਂ ਦੇ ਵਿਚਾਲੇ ਬਾਜ਼ਰੇ ਦੀ ਪੂਲੀ ਲਾ ਦਿੱਤੀ ਜਾਦੀ ਸੀ ਤਾਂ ਕਿ ਲੋਹੜੀ ਨੂੰ ਅੱਗ ਅਸਾਨੀ ਨਾਲ ਲਾਈ ਜਾ ਸਕੇ। ਬੱਚਿਆਂ ਵਿੱਚ ਇਸ ਤਿਉਹਾਰ ਦਾ ਉਤਸ਼ਾਹ ਕਿਸੇ ਵਿਆਹ ਨਾਲੋ ਘੱਟ ਨਹੀ ਸੀ ਹੁੰਦਾ। ਰਾਤ ਨੂੰ ਪੂਰਾ ਗੁਵਾੜ ਸੱਥ ਵਿੱਚ ਇੱਕਠਾ ਹੁੰਦਾ ਸੀ ਜਵਾਨ ਕੁੜੀਆਂ-ਮੁੰਡੇ ਅਤੇ ਘਰਾਂ ਦੇ ਬਜ਼ੁਰਗ ਆਪਸ ਵਿੱਚ ਰਲਮਿਲ ਕੇ ਇਸ ਤਿਉਹਾਰ ਨੂੰ ਇਸ ਤਰ•ਾ ਮਨਾਉਦੇ ਸਨ ਕਿ ਇਹ ਆਪਸੀ ਭਾਈਚਾਰੇ ਦੀ ਇੱਕ ਮਿਸਾਲ ਹੋ ਨਿਬੜਦਾ ਸੀ। ਲੋਹੜੀ ਵਾਲੀ ਰਾਤ ਨੂੰ ਲੋਕ ਅੱਧੀ ਰਾਤ ਤੱਕ ਲੋਹੜੀ ਸੇਕਦੇ ਰਹਿੰਦੇ ਅਤੇ ਫਿਰ ਟਰਾਲੀਆਂ ਤੇ ਸਵਾਰ ਹੋ ਕੇ ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਵੇਖਣ ਲਈ ਚਲ ਪੈਦੇ ਚਾਰ-ਪੰਜ ਵਜੇ ਤੱਕ ਆਮ ਲੋਕ ਮੁਕਤਸਰ ਸਾਹਿਬ ਵਿਖੇ ਪਹੁੰਚ ਜਾਦੇ ਸਨ ਅਤੇ ਮਾਘੀ ਨਹਾਉਣ ਤੋ ਬਾਅਦ ਰਾਜਨੀਤੀ ਵਿੱਚ ਦਿਲਚਸਪੀ ਲੈਣ ਵਾਲੇ ਗਾੜੂ ਸਿਆਸੀ ਕਾਨਫਰੰਸਾਂ ਵੱਲ ਨੂੰ ਹੋ ਤੁਰਦੇ ਤੇ ਦੂਜੇ ਸਾਰਾ ਦਿਨ ਇੱਥੇ ਮੇਲੇ ਦਾ ਆਨੰਦ ਮਾਨਦੇ ਰਹਿੰਦੇ। ਇਸ ਤਰ•ਾਂ ਇੱਕਠੇ ਰਲਮਿਲ ਕੇ ਇਸ ਤਿਉਹਾਰ ਨੂੰ ਮਨਾਇਆ ਜਾਦਾ ਸੀ ਪਰ ਅੱਜ ਇਹ ਤਿਉਹਾਰ ਵੀ ਲੋਕਾਂ ਨੇ ਮਾਡਰਨ ਤੌਰ ਤਰੀਕਿਆ ਨਾਲ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਦੀਆ ਸੱਥਾਂ ਵਿੱਚ ਜਾਂ ਸਾਂਝੀਆਂ ਥਾਂਵਾ ਤੇ ਪੇਣ ਵਾਲੀਆ ਲੋਹੜੀਆਂ ਹੁਣ ਸਿਰਫ ਖਾਨਾਪੂਰਤੀ ਲਈ ਘਰਾਂ ਦੇ ਵਿਹੜਿਆਂ ਵਿੱਚ ਪੈਣ ਲੱਗ ਪਈਆ ਹਨ। ਹੁਣ ਈਸਰ ਆ ਦਲਿੱਦਰ ਜਾ ਦਲਿੱਦਰ ਦੀ ਜੜ• ਚੁੱਲੇ ਪਾ, ਦੀ ਗੂੰਜ ਪਿੰਡ ਵਿੱਚ ਗੂਜਦੀ ਸੁਣਾਈ ਨਹੀ ਦਿੰਦੀ ਸਗੋ ਇਹ ਅਵਾਜ਼ ਹੁਣ ਘਰਾਂ ਦੀਆ ਕੰਧਾਂ ਨਾਲ ਟਕਰਾ ਕੇ ਹੀ ਦਮ ਤੋੜ ਜਾਦੀ ਹੈ ਅਤੇ ਨਾ ਹੀ ਹੁਣ ਪਿੰਡਾਂ ਦੀਆ ਬਜ਼ੁਰਗ ਔਰਤਾਂ ਪਹਿਲਾ ਵਾਂਗ ਵੱਡੀ ਗਿਣਤੀ ਵਿੱਚ ਇਨ•ਾਂ ਸੱਥਾਂ ਵਿੱਚ ਪੈਦੀਆਂ ਲੋਹੜੀਆਂ ਤੇ ਬੱਚਿਆਂ ਨੂੰ ਬੁੱਕ ਭਰ-ਭਰਕੇ ਮੂੰਗਫਲੀਆਂ-ਰਿਉੜੀਆਂ ਵੰਡਦੀਆਂ ਨਜ਼ਰ ਆਉਦੀਆ ਹਨ ਅਤੇ ਨਾ ਹੀ ਬੱਚੇ ਇਸ ਤਿਉਹਾਰ ਨੂੰ ਮਨਾਉਦਿਆ ਕਿਲਕਾਰੀਆਂ ਮਾਰਦੇ ਕਿੱਧਰੇ ਸੁਣਾਈ ਦਿੰਦੇ ਹਨ। ਅੱਜ ਦੇ ਬਹੁਤੇ ਬੱਚੇ ਤਾਂ ਇਸ ਤਿਉਹਾਰ ਬਾਰੇ ਜਾਣਦੇ ਤੱਕ ਵੀ ਨਹੀ ਹਨ ਹੁਣ ਪਹਿਲਾ ਵਾਂਗ ਲੋਕ ਸਾਰੀ ਸਾਰੀ ਰਾਤ ਲੋਹੜੀਆਂ ਸੇਕਣ ਨੂੰ ਪਸੰਦ ਨਹੀ ਕਰਦੇ ਹਨ ਹੁਣ ਤਾਂ ਮਨੁੱਖੀ ਜ਼ਿੰਦਗੀ ਨੂੰ ਡਰਾਵਿਆਂ ਨੇ ਇਸ ਕਦਰ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਕਿ ਉਹ ਹਨੇਰਾਂ ਹੋਣ ਤੋ ਪਹਿਲਾ ਹੀ ਆਪਣੇ ਆਪਣੇ ਘਰਾਂ ਨੂੰ ਪਰਤ ਜਾਣ ਵਿੱਚ ਹੀ ਆਪਣੇ-ਆਪਨੂੰ ਸੁਰੱਖਿਅਤ ਸਮਝਦੀ ਹੈ। ਕਾਸ ਉਹ ਦਿਨ ਫਿਰ ਤੋ ਵਾਪਸ ਆ ਜਾਣ ਤਾਂ ਆਪਸੀ ਭਾਈਚਾਰੇ ਅਤੇ ਸਾਂਝ ਦਾ ਸੁਨੇਹਾ ਦਿੰਦੇ ਇਹ ਲੋਹੜੀ ਵਰਗੇ ਤਿਉਹਾਰਾਂ ਵਿੱਚ ਵੀ ਪਹਿਲਾ ਵਾਲਾ ਹੀ ਰੰਗ ਭਰ ਜਾਵੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback