Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਵੱਖ ਵੱਖ ਮੁਲਕਾਂ ਦੇ ਸਿੱਕੇ ਬਣਾਉਣ ਵਾਲੀ ਟਕਸਾਲ--ਗੁਰਪ੍ਰੀਤ ਸਿੰਘ ਤਲਵੰਡੀ
ਦੁਨੀਆਂ ਦੇ ਤਕਰੀਬਨ ਛੇ ਦਰਜਨ ਦੇਸ਼ਾਂ ਦੇ ਸਿੱਕੇ ਕੈਨੇਡਾ ਵਿਚ ਬਣਾਏ ਜਾਂਦੇ ਹਨ। ਸਿੱਕੇ ਬਣਾਉਣ ਲਈ ਕੈਨੇਡਾ ਦੀ ਰਾਜਧਾਨੀ ਔਟਵਾ ਅਤੇ ਮੈਨੀਟੋਬਾ ਰਾਜ ਦੀ ਰਾਜਧਾਨੀ ਵਿਨੀਪੈੱਗ ਵਿਚ ਦੋ ਟਕਸਾਲਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਨੂੰ ਰੌਇਲ ਕੈਨੇਡੀਅਨ ਮਿੰਟ ਕਿਹਾ ਜਾਂਦਾ ਹੈ। ਟਕਸਾਲ ਸੰਸਕ੍ਰਿਤ ਦਾ ਸ਼ਬਦ ਹੈ। ਇਸ ਦਾ ਮਤਲਬ ਹੈ ਉਹ ਥਾਂ ਜਿੱਥੇ ਸਿੱਕੇ ਘੜੇ ਜਾਂਦੇ ਹਨ।
ਦਰਅਸਲ, ਜਦੋਂ ਕੈਨੇਡਾ ਇਕ ਰਾਸ਼ਟਰ ਵਜੋਂ ਉੱਭਰਿਆ ਤਾਂ ਇਸ ਦੀ ਸਿੱਕਿਆਂ ਦੀ ਲੋੜ ਵਿਚ ਵੀ ਵਾਧਾ ਹੋਇਆ। ਇਸ ਲੋੜ ਨੂੰ ਪੂਰਾ ਕਰਨ ਲਈ ਕੈਨੇਡਾ ਸਰਕਾਰ ਵੱਲੋਂ 1901 ਵਿਚ ਕੈਨੇਡਾ ਦੀ ਰਾਜਧਾਨੀ ਔਟਵਾ ਵਿਚ ਪਹਿਲੀ ਟਕਸਾਲ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਪਹਿਲਾਂ ਕੈਨੇਡਾ ਦੇ ਸਿੱਕੇ ਇੰਗਲੈਂਡ ਦੇ ਬਰਮਿੰਘਮ ਵਿਚ ਹੀ ਬਣਾਏ ਜਾਂਦੇ ਸਨ। ਕੈਨੇਡੀਅਨ ਸਰਕਾਰ ਦੇ ਪ੍ਰਸਤਾਵ ਮੁਤਾਬਿਕ ਲਾਰਡ ਗਰੇ ਅਤੇ ਉਸ ਦੀ ਪਤਨੀ ਲੇਡੀ ਗਰੇ ਨੇ 2 ਜਨਵਰੀ 1908 ਵਿਚ ਇਕ ਸਮਾਗਮ ਦੌਰਾਨ ਔਟਵਾ ਵਿਚ ਪਹਿਲੀ ਕੈਨੇਡੀਅਨ ਟਕਸਾਲ ਦਾ ਉਦਘਾਟਨ ਕੀਤਾ। ਇਸ ਵਿਚ ਮੁੱਢਲੇ ਤੌਰ ’ਤੇ 61 ਕਰਮਚਾਰੀ ਰੱਖੇ ਗਏ। 1931 ਵਿਚ ਇਸ ਦਾ ਨਾਮ ਔਟਵਾ ਮਿੰਟ ਤੋਂ ਬਦਲ ਕੇ ਔਟਵਾ ਰੌਇਲ ਮਿੰਟ ਕਰ ਦਿੱਤਾ ਗਿਆ। ਪਹਿਲਾਂ ਇਹ ਟਕਸਾਲ ਬ੍ਰਿਟਿਸ਼ ਰੌਇਲ ਮਿੰਟ ਦੇ ਅਧੀਨ ਕੰਮ ਕਰਦੀ ਸੀ, ਪਰ 1969 ਵਿਚ ਕੈਨੇਡਾ ਸਰਕਾਰ ਨੇ ਇਸ ਦਾ ਸਰਕਾਰੀ ਉੱਦਮ ਦੇ ਤੌਰ ’ਤੇ ਪੁਨਰਗਠਨ ਕੀਤਾ। ਹੁਣ ਇਹ ਅਦਾਰਾ ਕੈਨੇਡੀਅਨ ਵਿੱਤ ਵਿਭਾਗ ਦੇ ਅਧੀਨ ਨਹੀਂ ਸਗੋਂ ਇਕ ਨਿਗਮ ਵਜੋਂ ਆਪਣੇ ਨਿਰਦੇਸ਼ਕ ਬੋਰਡ ਅਧੀਨ ਕੰਮ ਕਰਦਾ ਹੈ। 1979 ਵਿਚ ਔਟਵਾ ਵਿਚਲੀ ਟਕਸਾਲ ਦੀ ਇਮਾਰਤ ਨੂੰ ਕੈਨੇਡਾ ਦੀ ਕੌਮੀ ਇਤਿਹਾਸਕ ਇਮਾਰਤ ਐਲਾਨਿਆ ਗਿਆ। ਇਸ ਟਕਸਾਲ ਵਿਚ ਸਿੱਕਿਆਂ ਦੇ ਨਾਲ ਨਾਲ ਮੈਡਲ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ। ਇਸ ਟਕਸਾਲ ਨੂੰ ਚਲਾਉਣ ਵਾਲੀ ਕਾਰਪੋਰੇਸ਼ਨ ਦੇ ਪ੍ਰਬੰਧਕੀ ਢਾਂਚੇ ਵਿਚ ਇਕ ਚੇਅਰਮੈਨ, ਟਕਸਾਲ ਦਾ ਪ੍ਰਧਾਨ, ਸੀਈਓ ਅਤੇ ਅੱਠ ਡਾਇਰੈਕਟਰ ਸ਼ਾਮਲ ਹਨ। ਇਸ ਦੇ ਪ੍ਰਬੰਧਕਾਂ ਨੂੰ ਮਾਸਟਰ ਆਫ ਮਿੰਟ ਕਿਹਾ ਜਾਂਦਾ ਹੈ। ਇਹ ਟਕਸਾਲ ਸਰਕਾਰੀ ਨਿਗਮ ਹੈ ਅਤੇ ਰੌਇਲ ਕੈਨੇਡੀਅਨ ਮਿੰਟ ਕਾਨੂੰਨ ਅਧੀਨ ਕੰਮ ਕਰਦੀ ਹੈ। ਫਿਰ ਵੀ ਆਜ਼ਾਦਾਨਾ ਤੌਰ ’ਤੇ ਆਪਣੇ ਫ਼ੈਸਲੇ ਲੈਣ ਦੇ ਸਮਰੱਥ ਹੈ
ਵਿਨੀਪੈੱਗ ਟਕਸਾਲ ਦੀ ਸ਼ੁਰੂਆਤ
ਮੈਨੀਟੋਬਾ ਸੂਬੇ ਵਿਚ ਟਕਸਾਲ ਲਗਾਉਣ ਵੇਲੇ ਵੀ ਕਾਫ਼ੀ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆਈਆਂ। ਨਵੰਬਰ 1960 ਵਿਚ ਮਾਸਟਰ ਆਫ ਮਿੰਟ ਐੱਨ.ਏ. ਪਾਰਕਰ ਨੇ ਕੈਨੇਡਾ ਦੇ ਉਸ ਵੇਲੇ ਦੇ ਵਿੱਤ ਮੰਤਰੀ ਨੂੰ ਸਲਾਹ ਦਿੱਤੀ ਕਿ ਔਟਵਾ ਟਕਸਾਲ ਦੀ ਸਮਰੱਥਾ ਪੂਰੀ ਹੋ ਚੁੱਕੀ ਹੈ, ਇਸ ਲਈ ਨਵੀਂ ਸਹੂਲਤ ਦੀ ਲੋੜ ਹੈ। 1963-64 ਵਿਚ ਇਸ ਯੋਜਨਾ ਬਾਰੇ ਕੈਨੇਡਾ ਸਰਕਾਰ ਚਰਚਾ ਕਰਦੀ ਰਹੀ। ਉਸ ਵੇਲੇ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਲੈਸਟਰ ਬੀ. ਪੀਅਰਸਨ ਨੇ ਓਂਟਾਰੀਓ ਵਿਚ ਐਲੀਅਟ ਲੇਕ ਸ਼ਹਿਰ ਵਿਚ ਇਸ ਦੀ ਇਮਾਰਤ ਉਸਾਰਨ ਦਾ ਸੁਝਾਅ ਦਿੱਤਾ, ਪਰ ਇਸ ਸੁਝਾਅ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ। ਇਸ ਤਰ੍ਹਾਂ ਇਹ ਮਾਮਲਾ ਕੁਝ ਸਾਲਾਂ ਲਈ ਲਟਕ ਗਿਆ। ਫਿਰ ਪ੍ਰਧਾਨ ਮੰਤਰੀ ਪੀਅਰੇ ਟਰੂਡੋ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਨੇ ਕਈ ਜਨਤਕ ਸੇਵਾਵਾਂ ਨੂੰ ਵਿਕੇਂਦਰਤ ਕਰਕੇ ਵਧੇਰੇ ਸਹੂਲਤਾਂ ਦੇਣ ਦੇ ਨਾਲ ਨਾਲ ਕਈ ਹੋਰ ਸ਼ਹਿਰਾਂ ਦਾ ਵਿਸਥਾਰ ਕਰਨ ਦੀ ਯੋਜਨਾ ਬਣਾਈ। ਇਸ ਤਹਿਤ ਮੈਨੀਟੋਬਾ ਪ੍ਰਾਂਤ ਦਾ ਵਿਸਥਾਰ ਕਰਨ ਦੀ ਯੋਜਨਾ ਉੱਪਰ ਵੀ ਅਮਲ ਸ਼ੁਰੂ ਹੋਇਆ। ਇਸ ਦੌਰਾਨ ਫਰਵਰੀ 1970 ਵਿਚ ਕੈਨੇਡਾ ਸਰਕਾਰ ਦੇ ਸਪਲਾਈ ਅਤੇ ਸੇਵਾਵਾਂ ਮੰਤਰੀ ਜੇਮਜ਼ ਰਿਚਰਡਸਨ ਨੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਵਿਚ ਟਕਸਾਲ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ। ਇਸ ਮਸਲੇ ’ਤੇ ਫਿਰ ਤਿੱਖੀ ਬਹਿਸ ਸ਼ੁਰੂ ਹੋ ਗਈ। ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਸੀ ਕਿ ਪੈਸਾ ਕੈਨੇਡਾ ਦੇ ਰਾਜਧਾਨੀ ਖੇਤਰ ਵਿਚ ਹੀ ਬਣਾਇਆ ਜਾਣਾ ਚਾਹੀਦਾ ਹੈ। ਇੱਥੇ ਹੀ ਬੱਸ ਨਹੀਂ, ਇਸ ਤਜਵੀਜ਼ ਦੇ ਵਿਰੋਧ ਦਾ ਦੂਜਾ ਕਾਰਨ ਇਹ ਸੀ ਕਿ ਉਕਤ ਕੈਬਨਿਟ ਮੰਤਰੀ ਜੇਮਜ਼ ਰਿਚਰਡਸਨ ਖ਼ੁਦ ਵਿਨੀਪੈੱਗ ਤੋਂ ਸੀ। ਦੂਜੇ ਪਾਸੇ ਇਕ ਸਰਵੇਖਣ ਵਿਚ ਇਹ ਵੀ ਦਰਸਾਇਆ ਗਿਆ ਕਿ ਵਿਨੀਪੈੱਗ ਵਿਚ ਟਕਸਾਲ ਲੱਗਣ ਦੀ ਸੂਰਤ ਵਿਚ ਸਿੱਕੇ ਬਣਾਉਣ ਲਈ ਲੋੜੀਂਦਾ ਕੱਚਾ ਮਾਲ ਅਲਬਰਟਾ ਤੋਂ ਖਰੀਦਿਆ ਜਾ ਸਕਦਾ ਹੈ ਜਿਸ ਦੀ ਦੂਰੀ ਮੈਨੀਟੋਬਾ ਤੋਂ ਬਹੁਤੀ ਨਹੀਂ। ਇਸ ਲਈ ਦਸੰਬਰ 1971 ਵਿਚ ਵਿਨੀਪੈੱਗ ਵਿਚ ਟਕਸਾਲ ਬਣਾਉਣ ਦੇ ਮਸਲੇ ਉੱਪਰ ਆਪਸੀ ਸਹਿਮਤੀ ਬਣ ਸਕੀ। 1972 ਵਿਚ ਇਸ ਲਈ ਲੋੜੀਂਦੀ ਜ਼ਮੀਨ ਖਰੀਦ ਕੇ ਸਾਲ ਦੇ ਅੰਤ ਵਿਚ ਇਸ ਉੱਪਰ ਕੰਮ ਸ਼ੁਰੂ ਹੋਇਆ। ਇਮਾਰਤਸਾਜ਼ ਐਟੀਐਨ ਗਬਾਉਰੀ ਨੇ ਇਸ ਦੀ ਤਿਕੋਣੀ ਖ਼ੂਬਸੂਰਤ ਇਮਾਰਤ ਦਾ ਨਕਸ਼ਾ ਬਣਾ ਕੇ ਇਸ ਦਾ ਨਿਰਮਾਣ ਸ਼ੁਰੂ ਕਰਵਾਇਆ। 1976 ਵਿਚ ਟਕਸਾਲ ਦੀ ਇਸ ਇਮਾਰਤ ਦੇ ਦਰਵਾਜ਼ੇ ਉਤਪਾਦਨ ਲਈ ਖੋਲ੍ਹੇ ਗਏ। ਇਸ ਟਕਸਾਲ ਨੇ ਦੁਨੀਆਂ ਦੇ ਤਕਰੀਬਨ 70 ਮੁਲਕਾਂ ਦੇ ਸਿੱਕੇ ਬਣਾਉਣ ਦਾ ਕੰਮ ਸ਼ੁਰੂ ਕੀਤਾ। ਕਿਊਬਾ, ਨਾਰਵੇ, ਯਮਨ, ਕੋਲੰਬੀਆ, ਆਈਸਲੈਂਡ ਅਤੇ ਥਾਈਲੈਂਡ ਤੋਂ ਇਲਾਵਾ ਹਾਂਗਕਾਂਗ, ਨਿਊਜ਼ੀਲੈਂਡ ਅਤੇ ਯੁਗਾਂਡਾ ਵਿਨੀਪੈੱਗ ਟਕਸਾਲ ਤੋਂ ਸਿੱਕੇ ਬਣਵਾਉਣ ਵਾਲਿਆਂ ਵਿਚ ਪ੍ਰਮੁੱਖ ਸਨ। ਵਿਨੀਪੈੱਗ ਟਕਸਾਲ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਜੈਨੀਫਰ ਕੈਮਲੋਨ ਨੇ 2018 ਵਿਚ ਆਪਣਾ ਅਹੁਦਾ ਸੰਭਾਲਿਆ। ਵਿਨੀਪੈੱਗ ਟਕਸਾਲ ਦੇ ਇਕ ਅਧਿਕਾਰੀ ਮੁਤਾਬਿਕ ਰੌਇਲ ਕੈਨੇਡੀਅਨ ਮਿੰਟ ਵਿਨੀਪੈੱਗ ਨੇ ਮਈ 2007 ਵਿਚ ਦੁਨੀਆਂ ਦੇ ਪਹਿਲੇ ਅਤੇ ਸਿਰਫ਼ 99.999 ਫ਼ੀਸਦੀ ਸ਼ੁੱਧ ਸੋਨੇ ਦੇ ਮੈਪਲ ਲੀਫ ਦੇ ਇਕ ਸਿੱਕੇ ਦਾ ਉਤਪਾਦਨ ਕੀਤਾ। 1908 ਤੋਂ ਲੈ ਕੇ ਕੈਨੇਡਾ ਦੇ ਸਿੱਕੇ ਉੱਪਰ ਕੈਨੇਡੀਅਨ ਸਿਆਸੀ ਆਗੂ ਦੀ ਫੋਟੋ ਬਣਾਈ ਜਾਂਦੀ ਸੀ। ਪਿਛਲੇ ਕੁਝ ਸਾਲਾਂ ਤੋਂ ਸਿੱਕੇ ਉੱਪਰ ਨਵੇਂ ਡਿਜ਼ਾਈਨ ਉੱਕਰੇ ਜਾਣ ਲੱਗੇ ਹਨ ਜਿਨ੍ਹਾਂ ਵਿਚ ਕੈਨੇਡਾ ਦਾ ਇਤਿਹਾਸ, ਸੱਭਿਆਚਾਰ ਅਤੇ ਮੁਲਕ ਦੀਆਂ ਕਦਰਾਂ ਕੀਮਤਾਂ ਦਰਸਾਈਆਂ ਜਾਂਦੀਆਂ ਹਨ। ਸਾਲ 2000 ਤੋਂ ਇਕ ਡਾਲਰ ਅਤੇ ਦੋ ਡਾਲਰ ਦੇ ਸਿੱਕਿਆਂ ਨੂੰ ਛੱਡ ਕੇ ਬਾਕੀ ਛੋਟੇ ਸਿੱਕਿਆਂ ਉੱਪਰ ਮਲਟੀ ਪਲਾਈ ਸਟੀਲ ਪਲੇਟਡ ਤਕਨੀਕ ਦੀ ਵਰਤੋਂ ਕੀਤੀ ਜਾਣ ਲੱਗੀ। ਦਸ ਅਪਰੈਲ 2012 ਤੋਂ ਇਕ ਅਤੇ ਦੋ ਡਾਲਰ ਦੇ ਸਿੱਕਿਆਂ ਉੱਪਰ ਵੀ ਇਸ ਵਿਸ਼ੇਸ਼ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।
ਵਿਦੇਸ਼ੀ ਸਿੱਕਿਆਂ ਦਾ ਉਤਪਾਦਨ
ਰੌਇਲ ਕੈਨੇਡੀਅਨ ਟਕਸਾਲ ਨੇ 1969 ਵਿਚ ਸਰਕਾਰੀ ਅਦਾਰੇ ਦੇ ਤੌਰ ’ਤੇ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ 1970 ਤੋਂ ਹੀ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਨਾਲ ਸਿੱਕਿਆਂ ਦਾ ਉਤਪਾਦਨ ਕਰਨ ਲਈ ਇਕਰਾਰ ਕਰਨੇ ਸ਼ੁਰੂ ਕੀਤੇ। ਮਾਸਟਰ ਆਫ ਮਿੰਟ ਜਾਂ ਟਕਸਾਲ ਦੇ ਪ੍ਰਬੰਧਕ ਗੋਰਡਨ ਵਾਰਡ ਹੰਟਰ ਨੇ ਵਿਦੇਸ਼ੀ ਮੁਦਰਾ ਬਣਾਉਣ ਵਾਲੇ ਵਿਭਾਗ ਨੂੰ ਮੁੜ ਲਾਂਚ ਕੀਤਾ। ਇਸ ਤਹਿਤ ਜਨਵਰੀ 1970 ਵਿਚ ਸਭ ਤੋਂ ਪਹਿਲਾਂ ਸਿੰਗਾਪੁਰ ਨਾਲ ਇਕਰਾਰ ਕੀਤਾ ਗਿਆ। ਸਿੰਗਾਪੁਰ ਨੂੰ ਕਾਪਰ-ਨਿਕਲ ਮਿਸ਼ਰਤ ਧਾਤ ਦੇ 60 ਲੱਖ ਸਿੱਕੇ ਬਣਾ ਕੇ ਦਿੱਤੇ ਗਏ। ਅਪਰੈਲ 1970 ਵਿਚ ਸੈਂਟਰਲ ਬੈਂਕ ਆਫ ਬ੍ਰਾਜ਼ੀਲ, ਅਗਸਤ 1970 ਵਿਚ ਯਮਨ, ਆਈਸਲੈਂਡ, ਅਕਤੂਬਰ 1971 ਵਿੱਚ ਬੈਂਕ ਆਫ ਜਮਾਇਕਾ, 1971 ਵਿਚ ਹੀ ਬਹਮਾਸ, ਬਰਮੂਡਾ, ਕੇਮਨ ਟਾਪੂ ਅਤੇ ਇਰਾਨ ਲਈ ਵੀ ਸਿੱਕੇ ਬਣਾ ਕੇ ਦਿੱਤੇ ਗਏ। ਇਸ ਤੋਂ ਇਲਾਵਾ ਵੈਨਜ਼ੂਏਲਾ ਨੂੰ ਵੀ 10 ਕਰੋੜ ਸਿੱਕੇ ਬਣਾ ਕੇ ਦਿੱਤੇ ਗਏ। ਹਾਂਗਕਾਂਗ ਦਾ ਇਕ ਹਜ਼ਾਰ ਡਾਲਰ ਦਾ ਸਿੱਕਾ ਵੀ ਬਣਾਇਆ ਗਿਆ। ਵਿਸ਼ਵ ਦਾ ਪਹਿਲਾ ਰੰਗਦਾਰ ਸਿੱਕਾ ਬਣਾਉਣ ਦੀ ਸ਼ੁਰੂਆਤ ਕਰਦਿਆਂ ਕੈਨੇਡਾ ਤੋਂ ਬਾਹਰ ਭੇਜਣ ਲਈ ਪਹਿਲੀ ਵਾਰ ਪੈਪੂਆ ਨਿਊ ਗਿਨੀਆ ਲਈ ਤੀਹ ਲੱਖ ਰੰਗਦਾਰ ਸਿੱਕੇ ਤਿਆਰ ਕੀਤੇ ਗਏ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤਿੰਨ ਲੱਖ ਸਿੱਕਿਆਂ ਨੂੰ ਪੇਂਟ ਕਰਨ ਲਈ ਮਿੰਟ ਨੇ ਕੈਨੇਡੀਅਨ ਰੋਬੋਟ ਉਪਕਰਣ ਨਿਰਮਾਤਾ ਫਾਰਮਾਕੋਸ ਦੀ ਮਸ਼ੀਨਰੀ ਦੇ ਸਹਿਯੋਗ ਨਾਲ ਪੇਂਟਿੰਗ ਲਾਈਨ ਤੇ ਹਰੇਕ ਸਿੱਕੇ ਨੂੰ ਚੁੱਕਣ ਅਤੇ ਰੱਖਣ ਲਈ ਰੋਬੋਟ ਬਾਂਹ ਵਿਕਸਿਤ ਕੀਤੀ ਜਿਸ ਨਾਲ ਇਕ ਨਵੀਂ ਤਕਨੀਕ ਹੋਂਦ ਵਿਚ ਆਈ। 1980 ਤੋਂ ਲੈ ਕੇ 2005 ਤਕ ਕੈਨੇਡੀਅਨ ਟਕਸਾਲ ਨੇ 62 ਮੁਲਕਾਂ ਲਈ 5.2 ਕਰੋੜ ਸਿੱਕੇ ਤਿਆਰ ਕੀਤੇ। ਇਹ ਸਿੱਕੇ ਵਿਨੀਪੈੱਗ ਵਿਚ ਹੀ ਤਿਆਰ ਕੀਤੇ ਗਏ। ਇਸ ਟਕਸਾਲ ਦੀ ਇਕ ਸਾਲ ਵਿਚ 2 ਕਰੋੜ ਸਿੱਕੇ ਬਣਾਉਣ ਦੀ ਸਮਰੱਥਾ ਹੈ। ਵਿਨੀਪੈੱਗ ਟਕਸਾਲ ਨੂੰ ਕਈ ਬਹੁਮੁੱਲੇ ਸਿੱਕੇ ਬਣਾਉਣ ਲਈ ਕੌਮਾਂਤਰੀ ਐਵਾਰਡ ਵੀ ਮਿਲੇ। ਟਕਸਾਲ ਦੁਆਰਾ ਸਿੱਕਿਆਂ ਦੇ ਨਾਲ ਨਾਲ ਕੌਮੀ ਸੁਰੱਖਿਆ ਵਿਭਾਗ ਅਤੇ ਸੈਨਾਵਾਂ ਲਈ ਕਈ ਤਰ੍ਹਾਂ ਦੇ ਮੈਡਲ ਵੀ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ 1976 ਵਿਚ ਮੌਂਟਰੀਅਲ ਓਲੰਪਿਕ ਖੇਡਾਂ, ਵੈਨਕੂਵਰ 2010 ਓਲੰਪਿਕ ਖੇਡਾਂ ਸਮੇਤ ਹੋਰ ਵੀ ਕਈ ਖੇਡਾਂ ਦੇ ਬੇਸ਼ਕੀਮਤੀ ਮੈਡਲ ਤਿਆਰ ਕੀਤੇ। ਵਿਨੀਪੈੱਗ ਸਥਿਤ ਟਕਸਾਲ ਨੇ 1988 ਵਿਚ ਮੈਪਲ ਲੀਫ ਵਾਲਾ ਚਾਂਦੀ ਦਾ ਸਿੱਕਾ ਪਹਿਲੀ ਵਾਰ ਜਾਰੀ ਕੀਤਾ। ਦੂਜੀ ਆਲਮੀ ਜੰਗ ਦੌਰਾਨ ਸਿੱਕੇ ਘੜਣ ਦੀ ਰਫ਼ਤਾਰ ਮੱਠੀ ਹੋ ਗਈ ਕਿਉਂਕਿ ਜੰਗ ਵਿਚ ਪਿੱਤਲ ਤੇ ਨਿਕਲ ਵਰਗੀਆਂ ਧਾਤਾਂ ਦੀ ਲੋੜ ਸੀ। ਇਸ ਲਈ 1942 ਵਿਚ 5 ਸੈਂਟ ਦਾ ਸਿੱਕਾ ਬਣਾਉਣ ਲਈ ਟੋਬੈਕ ਨਾਂ ਦੀ ਮਿਸ਼ਰਤ ਧਾਤ ਦੀ ਵਰਤੋਂ ਹੋਣ ਲੱਗੀ। 1943 ਵਿਚ ਇਸ ਸਿੱਕੇ ਉੱਪਰ ਜਿੱਤ ਦੇ ਨਿਸ਼ਾਨ ਵਜੋਂ ਅੰਗਰੇਜ਼ੀ ਦਾ ਅੱਖਰ ‘V’ ਉੱਕਰਿਆ ਜਾਣ ਲੱਗਾ। 1944 ਵਿਚ ਫਿਰ ਇਹ ਸਿੱਕਾ ਨਿਕਲ ਕ੍ਰੋਮੀਅਮ ਦੀ ਝਾਲ ਵਾਲੀ ਸਟੀਲ ਤੋਂ ਬਣਾਇਆ ਜਾਣ ਲੱਗਿਆ।
ਇਸ ਤਰ੍ਹਾਂ ਹੁਣ ਰੌਇਲ ਕੈਨੇਡੀਅਨ ਟਕਸਾਲ ਦੁਨੀਆਂ ਦੇ ਤਕਰੀਬਨ 73 ਮੁਲਕਾਂ ਦੇ ਸਿੱਕੇ ਬਣਾ ਰਹੀ ਹੈ ਜਿਨ੍ਹਾਂ ਵਿਚੋਂ ਭਾਰਤ ਵੀ ਇਕ ਹੈ। ਟਕਸਾਲ ਦੀ ਵਿਨੀਪੈੱਗ ਸਥਿਤ ਵਿਸ਼ਾਲ ਇਮਾਰਤ ਦੇ ਬਾਹਰ ਸਿੱਕੇ ਬਣਾਉਣ ਲਈ ਇਕਰਾਰ ਕਰਨ ਵਾਲੇ ਵੱਖ ਵੱਖ ਮੁਲਕਾਂ ਦੇ ਝੰਡੇ ਲਗਾਏ ਗਏ ਹਨ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback