Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਹੋਸਟਲ ਦੇ ਕਮਰੇ ਦਾ ਡਰ - ਨਵਜੀਤ ਕੌਰ
ਹੋਸਟਲ ਦੇ ਕਮਰੇ ਵਿਚ ਮਾਨਸਿਕ ਅਤੇ ਸਰੀਰਕ ਵਿਕਾਸ ਦਾ ਮੁਢਲ਼ਾ ਸਮਾਂ ਗੁਜ਼ਰਦਾ ਹੈ। ਇਹ ਸਮਾਜ ਦੇ ਗਰਭ ਵਾਂਗ ਹੁੰਦਾ ਹੈ ਜਿਥੇ ਜਵਾਨ ਅਤੇ ਨਵੇਂ ਵਿਚਾਰ ਜਨਮ ਲੈਂਦੇ ਹਨ। ਘਰ ਤੋਂ ਬਾਹਰ ਅਜਿਹੀ ਥਾਂ, ਜਿਥੇ ਵਿਚਾਰਾਂ ਨੂੰ ਪਰੋ ਸਕਣ ਦੀ ਇਕਾਗਰਤਾ ਮਿਲਦੀ ਹੈ ਪਰ ਹੋਸਟਲ ਦਾ ਇਹੀ ਕਮਰਾ, ਮਾਨਸਿਕ ਅਤੇ ਸਰੀਰਕ ਆਜ਼ਾਦੀ ਨੂੰ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਵਿਚ ਬੰਨ੍ਹ ਵੀ ਦਿੰਦਾ ਹੈ।
ਮੈਂ 2010 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐੱਮਏ ਇੰਗਲਿਸ਼ ਕੋਰਸ ਵਿਚ ਦਾਖਲੇ ਦਾ ਪੇਪਰ ਦੇਣ ਲਈ ਆਈ ਸੀ। ਆਪਣੇ ਕਾਲਜ ਦੀ ਸੀਨੀਅਰ ਦੇ ਹੋਸਟਲ ਦੇ ਕਮਰੇ ਵਿਚ ਰਾਤ ਬਿਤਾਈ। ਉਹਨੂੰ ਕਿਹਾ ਕਿ ਬਾਹਰ ਕਾਫੀ ਖੂਬਸੂਰਤ ਮੌਸਮ ਹੈ, ਸੈਰ ਕਰਨ ਚੱਲਦੇ ਹਾਂ; ਪਤਾ ਲੱਗਾ ਕਿ ਇਥੇ ਵੀ ਰਾਤਾਂ ਨੂੰ ਕੁਦਰਤ ਉੱਤੇ ਪਹਿਰਾ ਲਗਦਾ ਹੈ। ਸਾਰੀ ਰਾਤ ਇੰਨੀ ਘੁਟਣ ਹੋਈ ਕਿ ਪਹਿਲੀ ਵਾਰ ਰਾਤ ਭਰ ਨੀਂਦ ਨਹੀਂ ਆਈ। ਮੈਨੂੰ ਲੱਗਿਆ, ਪਿਆਰ ਵਿਚ ਨੀਂਦ ਉਡਣ ਦੀ ਥਾਂ, ਬੰਦਿਸ਼ਾਂ ਦਾ ਬਿਰਹਾ ਲਵਾ ਲਿਆ। ਸਵੇਰ ਤੱਕ ਫੈਸਲਾ ਹੋ ਗਿਆ, ਜੇ ਦਾਖਲਾ ਮਿਲ ਗਿਆ, ਕੁਝ ਵੀ ਹੋ ਜਾਏ, ਹੋਸਟਲ ਨਹੀਂ ਲੈਣਾ।
ਬੀਏ ਦੀ ਪੜ੍ਹਾਈ ਦੌਰਾਨ ਆਪਣੇ ਕਾਲਜ ਦੇ ਹੋਸਟਲ ਵਿਚ ਲੱਗੀਆਂ ਰੋਕਾਂ ਬਹੁਤ ਮੁਸ਼ਕਿਲ ਨਾਲ਼ ਨਜਿੱਠੀਆਂ ਸਨ। ਵਿਸ਼ੇ ਤੋਂ ਬਾਹਰੀ ਕਿਤਾਬ ਨਾ ਰੱਖਣ ਦੀ ਗੁਲ਼ਾਮੀ ਸ਼ਰੇਆਮ ‘ਦਿ ਲੈਟਰਜ਼ ਆਫ ਸੈਂਟ ਵੈਨ ਗੌਗ’ ਪੜ੍ਹ ਕੇ ਤੋੜੀ। ਬਿਨਾ ਮਾਂ ਬਾਪ ਦੇ ਆਇਆਂ ਘਰ ਜਾਣ ਦੀ ਪਾਬੰਦੀ, ਮਾਂ-ਬਾਪ ਤੋਂ ਹਾਸਲ ਕੀਤੀ ਇਜਾਜ਼ਤ ਵਾਲੀ ਅਰਜ਼ੀ ਨਾਲ਼ ਖਤਮ ਕੀਤੀ। ਮਾਂ ਬਾਪ ਨਾਲ ਸਿਰਫ ਤਿੰਨ ਮਿੰਟ ਗੱਲ ਕਰਨ ਲਈ ਲੰਮੀ ਕਤਾਰ ਵਿਚ ਖੜ੍ਹੇ ਰਹਿਣ ਦੀ ਥਾਂ, ਹਰ ਹਫਤੇ ਘਰ ਜਾ ਕੇ ਉਨ੍ਹਾਂ ਦੀਆਂ ਭਾਵਨਾਤਮਕ ਤੇ ਪਰਿਵਾਰਕ ਜ਼ਰੂਰਤਾਂ ਦਾ ਖਿਆਲ ਰੱਖਣ ਵਿਚ ਆਜ਼ਾਦ ਮਹਿਸੂਸ ਕੀਤਾ ਪਰ ਇਹ ਸਭ ਮੈਂ ਇਸ ਲਈ ਕਰ ਸਕੀ ਕਿਉਂਕਿ ਮੈਨੂੰ ਭਵਿੱਖ ਵਿਚ ਉਮੀਦ ਦਿਸਦੀ ਸੀ। ਚੰਡੀਗੜ੍ਹ ਵਰਗੇ ਸ਼ਹਿਰ ਵਿਚ ਪੰਜਾਬ ਯੂਨੀਵਰਸਿਟੀ ਵਰਗੇ ਅਦਾਰੇ ਦੇ ਹੋਸਟਲ ਦੇ ਹਾਲਾਤ ਨੇ ਮੇਰੀ ਇਸ ਉਮੀਦ ਉੱਤੇ ਪਾਣੀ ਫੇਰ ਦਿੱਤਾ ਸੀ।
ਜਦੋਂ ਮੈਂ ਇਹ ਗੱਲ ਆਪਣੇ ਸਹਿਪਾਠੀਆਂ ਨਾਲ਼ ਸਾਂਝੀ ਕੀਤੀ ਕਿ ਹੋਸਟਲ ਦਾ ਨਾਮ ਸੁਣ ਕੇ ਹੀ ਜ਼ਿਹਨੀ ਤੌਰ ਉੱਤੇ ਮੇਰਾ ਦਮ ਘੁਟਦਾ ਹੈ ਤਾਂ ਦੋਸਤ ਹੱਸਦੇ ਕਿ ਜ਼ਿਹਨ ਦਾ ਦਮ ਕਿਵੇਂ ਘੁਟ ਸਕਦਾ ਹੈ! ਕਿਸੇ ਦਾ ਕਹਿਣਾ ਸੀ ਕਿ ਤੂੰ ਤਾਂ ਫੈਮਨਿਸਟ ਬਣਨਾ। ਇਕ ਬੰਦੇ ਨੇ ਤਾਂ ਇਹ ਕਹਿ ਦਿੱਤਾ ਕਿ ਤੂੰ ਤਾਂ ਵਲਾਇਤੀਂ ਵਸਣ ਵਾਲ਼ਿਆਂ ਵਰਗੀਆਂ ਗੱਲਾਂ ਕਰਦੀ ਹੈਂ। ਮੈਂ ਉਸ ਵੇਲੇ ਪੀਜੀ ਵਿਚ ਰਹਿੰਦੀ ਰਹੀ ਜਿਹੜਾ ਭਾਵੇਂ ਮਹਿੰਗਾ ਸੀ, ਆਉਣ ਜਾਣ ਦਾ ਕਰਫਿਊ ਟਾਈਮ ਓਥੇ ਵੀ ਸੀ ਪਰ ਸਾਹ ਲੈਣ ਦੀ ਆਜ਼ਾਦੀ ਜ਼ਰੂਰ ਸੀ। ਪਿਛਲੇ ਦਿਨੀਂ ਕੁੜੀਆਂ ਦੇ ਹੋਸਟਲ ਦੇ ਬਾਹਰ 24 ਘੰਟੇ ਆਉਣ ਜਾਣ ਲਈ ਚੱਲੇ ਸੰਘਰਸ਼ ਤੋਂ ਪਤਾ ਲੱਗਿਆ ਕਿ ਮੇਰੀ ਇਹ ਭਾਵਨਾ ਫੈਮਨਿਸਟ, ਵਲਾਇਤੀ ਜਾਂ ਕੁਲੀਨ ਨਹੀਂ ਸੀ। ਮੇਰੇ ਵਰਗੀਆਂ ਬਹੁਤੀਆਂ ਕੁੜੀਆਂ ਦਾ ਮੁਢਲੇ ਹੱਕ ਲੈਣ ਲਈ ਇਕਜੁੱਟ ਹੋ ਕੇ ਲਾਇਆ ਮੋਰਚਾ ਸੀ।
ਗੱਲ ਯੂਨੀਵਰਸਿਟੀ ਤੱਕ ਹੀ ਨਹੀਂ, ਅਗਾਂਹ ਦੀ ਵੀ ਕਰਨੀ ਬਣਦੀ ਹੈ। ਮੈਂ ਸੋਚਿਆ ਸੀ, ਜੇ ਔਰਤ ਆਪਣੇ ਲਈ ਆਰਥਿਕ ਆਜ਼ਾਦੀ ਕਮਾ ਲਏਗੀ ਤਾਂ ਸਮਾਜ ਵਿਚ ਨਾਜ਼ੁਕ ਭਾਵਨਾਵਾਂ ਦੀ ਅਤੇ ਮੂਲ ਮਨੁੱਖੀ ਆਜ਼ਾਦੀ ਮਿਲ ਜਾਏਗੀ। ਇਹ ਭਰਮ ਗੋਆ ਜਾ ਕੇ ਟੁੱਟ ਗਿਆ, ਜਦੋਂ ਮੈਂ ਕਿਰਾਏ ਉੱਤੇ ਘਰ ਲੱਭ ਰਹੀ ਸੀ। ਇਕ ਪਰਿਵਾਰ ਨੇ ਬਹੁਤ ਖੂਬਸੂਰਤ ਲੱਕੜ ਦੇ ਫਰਨੀਚਰ ਵਾਲਾ ਘਰ ਮੈਨੂੰ ਦੇਣ ਦਾ ਫੈਸਲਾ ਕੀਤਾ ਪਰ ਪੇਸ਼ਗੀ ਦੇਣ ਵਾਲ਼ੇ ਦਿਨ ਆਦਮੀ ਨੇ ਨਾਂਹ ਕਰ ਦਿੱਤੀ ਕਿ ਉਹਦੀ ਪਤਨੀ ਨੇ ਇਕੱਲੀ ਕੁੜੀ ਨੂੰ ਘਰ ਦੇਣ ਤੋਂ ਨਾਂਹ ਕਰ ਦਿੱਤੀ ਹੈ। ਔਰਤ ਦੇ ਇਸ ਲਿੰਗ ਭੇਦ ਅਤੇ ਚਰਿਤਰ ਹਨਨ ਨੇ ਅਹਿਸਾਸ ਕਰਵਾਇਆ ਕਿ ਜਿਸ ਆਜ਼ਾਦੀ ਦੀ ਚਾਹ ਮੈਂ ਰੱਖ ਰਹੀ ਹਾਂ, ਉਹ ਹਰ ਔਰਤ ਅੰਦਰ ਹੈ ਹੀ ਨਹੀਂ। ਮੈਂ ਉਸ ਆਦਮੀ ਨੂੰ ਫੋਨ-ਸੁਨੇਹਾ ਘੱਲਿਆ ਕਿ ਤੇਰੀ ਆਪਣੀ ਬੱਚੀ ਕੱਲ੍ਹ ਨੂੰ ਕਿਤੇ ਬਾਹਰ ਪੜ੍ਹਨ ਜਾਏਗੀ ਤਾਂ ਉਹਨੂੰ ਵੀ ਇਹੀ ਜਵਾਬ ਮਿਲੇਗਾ, ਕੀ ਤੁਹਾਡੀ ਪਤਨੀ ਉਹਦੇ ਲਈ ਇਹ ਸਮਾਜ ਸਿਰਜਣ ਲਈ ਤਿਆਰ ਹੈ? ਇਸ ਸੁਨੇਹੇ ਤੋਂ ਬਾਅਦ ਉਸ ਆਦਮੀ ਨੇ ਮੈਨੂੰ ਪੰਜ ਘਰ ਲੱਭ ਕੇ ਦਿੱਤੇ ਅਤੇ ਸਾਫਗੋਈ ਨਾਲ਼ ਸੱਚ ਚਿਤਾਰਦੀ ਗੱਲ ਕਹਿ ਦੇਣ ਲਈ ਧੰਨਵਾਦ ਵੀ ਕੀਤਾ। ਘਰ ਮਿਲਣ ਤੋਂ ਬਾਅਦ ਇਕ ਦੋਸਤ ਦਾ ਮਿਲ਼ਣ ਲਈ ਫੋਨ ਆਇਆ ਤਾਂ ਉਹ ਹੈਰਾਨ ਸੀ ਕਿ ਮੇਰੇ ਘਰ ਮੁੰਡਿਆਂ ਦੇ ਆਉਣ ਉੱਤੇ ਪਾਬੰਦੀ ਨਹੀਂ ਹੈ। ਉਸ ਆਜ਼ਾਦ ਮਾਹੌਲ ਵਿਚ ਮੈਂ ਆਪਣੇ ਲਈ ਖੁੱਲ੍ਹ ਕੇ ਜ਼ਿੰਮੇਦਾਰ ਮਹਿਸੂਸ ਕੀਤਾ।
ਪੰਜਾਬ ਯੂਨੀਵਰਸਿਟੀ ਵਿਚ ਕੁੜੀਆਂ ਦੇ ਵਿਦਰੋਹ ਸਦਕਾ ਮਿਲੀ ਜਿੱਤ ਨੇ ਮੇਰੀਆਂ ਇਨ੍ਹਾਂ ਸਭ ਭਾਵਨਾਵਾਂ ਦੇ ਵਾਜਿਬ ਹੋਣ ਦਾ ਸਕੂਨ ਦਿੱਤਾ ਹੈ। ਅੱਧੀ ਰਾਤ ਨੂੰ ਘਰ ਤੋਂ ਬਾਹਰ ਨਿਕਲ ਕੇ ਸਮਾਜਿਕ ਰੀਤੀ ਰਿਵਾਜਾਂ ਨੂੰ ਢਾਹ ਲਾਉਣਾ ਔਰਤ ਦੀ ਆਜ਼ਾਦੀ ਦੀ ਪਰਿਭਾਸ਼ਾ ਨਹੀਂ ਹੈ। ਮੇਰੇ ਪਰਿਵਾਰਕ ਮਾਹੌਲ ਨੇ ਮੈਨੂੰ ਆਪਣੇ ਫੈਸਲੇ ਆਪ ਕਰਨ ਦੀ ਤਾਕਤ ਦਿੱਤੀ ਹੈ। ਸਮਾਜ ਅਸੁਰੱਖਿਅਤ ਮਾਹੌਲ ਦਿੰਦਾ ਹੈ ਤਾਂ ਉਸ ਲਈ ਮੇਰੀ ਜ਼ਿੰਮੇਦਾਰੀ ਉਸ ਸਹਿਮ ਭਰੇ ਮਾਹੌਲ ਨੂੰ ਬਦਲਣਾ ਹੈ, ਉਸ ਨੂੰ ਮਨਜ਼ੂਰ ਕਰਨਾ ਨਹੀਂ। ਔਰਤਾਂ ਨੂੰ ਹੋਸਟਲ ਅਤੇ ਘਰਾਂ ਵਿਚ ਬੰਦ ਕਰਕੇ ਸਮਾਜ ਆਪ ਗੁਲਾਮ ਹੈ। ਸਮਾਜਿਕ ਰਿਸ਼ਤੇ ਆਪਣੀ ਮਨ ਦੀ ਚਾਹਤ ਨਾਲ ਨਿਭਾਉਣ ਦੀ ਆਜ਼ਾਦੀ ਆਦਮੀ ਨੂੰ ਵੀ ਨਹੀਂ ਹੈ। ਅੱਜ ਔਰਤਾਂ ਆਜ਼ਾਦ ਹਨ, ਆਦਮੀ ਨੂੰ ਇਸ ਪਹਿਰੇਦਾਰੀ ਤੋਂ ਆਜ਼ਾਦ ਹੋ ਕੇ ਮਨੁੱਖੀ ਮੋਹ ਦਾ ਅਹਿਸਾਸ ਮਿਲੇਗਾ। ਅਜੇ ਸਮਾਜ ਆਪਣੀ ਹੀ ਆਜ਼ਾਦੀ ਤੋਂ ਡਰਦਾ ਹੈ, ਉਸ ਨੂੰ ਖੁੱਲ੍ਹੀ ਹਵਾ ਵਿਚ ਸਾਹ ਲੈਣ ਦੀ ਪਰਿਭਾਸ਼ਾ ਅਸੀਂ ਦੱਸਦੇ ਰਹਾਂਗੇ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback