Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਨਸ਼ਿਆਂ ਦੀ ਮਹਾਮਾਰੀ ਨਾਲ ਜੂਝਦੇ ਬ੍ਰਿਟਿਸ਼ ਕੋਲੰਬੀਆ ਦੇ ਲੋਕ, ਅੰਕੜੇ ਹੈਰਾਨੀਜਨਕ


    
  

Share
  ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਸੂਬਾ ਇਸ ਸਮੇਂ ਦੋ ਅਜਿਹੀਆਂ ਘਾਤਕ ਮਨੁੱਖਤਾ ਮਾਰੂ ਅਲਾਮਤਾਂ ਦੇ ਡਰ ਵਿਚ ਜੀਅ ਰਿਹਾ ਹੈ ਤੇ ਹਰ ਕੋਈ ਡਰਦਾ ਹੈ ਕਿ ਉਹ ਜਾਂ ਉਸ ਦਾ ਪਰਿਵਾਰ, ਮਿੱਤਰ-ਦੋਸਤ, ਸਕੇ-ਸਬੰਧੀ ਇਨ੍ਹਾਂ ਦੀ ਲਪੇਟ ਵਿਚ ਨਾ ਆ ਜਾਣ। ਪਹਿਲੀ ਇਹ ਕਿ ਨੌਜਵਾਨ ਚੜ੍ਹਦੀ ਉਮਰ ਦੇ ਬੱਚਿਆਂ ਦੀਆਂ ਮੌਤਾਂ ਗੈਂਗਵਾਰ ਵਿਚ ਹੋ ਰਹੀਆਂ ਹਨ, ਜਿਸ ਵਿਚ ਤੀਏ ਦਿਨ ਗੋਲੀ ਚੱਲਦੀ ਹੈ। ਕੌਣ, ਕਦੋਂ ਤੇ ਕਿਵੇਂ ਇਸ ਦੀ ਲਪੇਟ ’ਚ ਆ ਸਕਦਾ ਹੈ, ਪਤਾ ਹੀ ਨਹੀਂ। ਦੂਸਰੀ ਵੀ ਇਸ ਦੀ ਹੀ ਕੜੀ ਹੈ ਓਵਰਡੋਜ਼ ਨਾਲ ਮੌਤ ਹੋਣਾ। ਦੋਵਾਂ ਵਿਚ ਵਸਦੀ-ਰਸਦੀ ਜ਼ਿੰਦਗੀ ਦਾ ਅੰਤ ਹੈ, ਜੋ ਕਿਸੇ ਉਮਰ, ਤਾਕਤ, ਲਿੰਗ, ਰੰਗ, ਧਰਮ, ਜਾਤ-ਪਾਤ ਤੇ ਸਭਿਆਚਾਰ ਦੇ ਬਿਖੇੜੇ ਤੋਂ ਬਿਨਾਂ ਹੀ ਹੋ ਜਾਂਦਾ ਹੈ। ਓਵਰਡੋਜ਼ ਜੋ ਸਾਡੀ ਮੌਜੂਦਾ ਪੀੜ੍ਹੀ ਨੂੰ ਚੁਪ-ਚੁਪੀਤੇ ਹੀ ਨਿਗਲ਼ ਰਹੀ ਹੈ, ਇਸ ’ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੀ ਪਰਸੈਂਟੇਜ਼ ਦਿਨੋਂ-ਦਿਨ ਘਟਣ ਦੀ ਥਾਂ ਵੱਧ ਰਹੀ ਹੈ
ਲੋਕ ਡਰੱਗ ਲੈ ਰਹੇ ਹਨ ਅਤੇ ਮੌਤ ਦੇ ਰੂ-ਬਰੂ ਹੋ ਰਹੇ ਨੇ--
ਇਸ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਕੌਣ ਹਨ? ਲੋਕ ਡਰੱਗ ਨਾਲ ਆਪਣੀ ਜੀਵਨ ਲੀਲਾ ਖ਼ਤਮ ਕਿਉਂ ਕਰ ਰਹੇ ਹਨ? ਸਰਕਾਰਾਂ ਦੇ ਰੋਕਥਾਮ ਕਰਨ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਫਿਰ ਕਿਉਂ ਵੱਧ ਰਹੀ ਹੈ? ਕੀ ਦੁਨੀਆ ਵਿਚ ਜਾਣ-ਪਛਾਣ ਰੱਖਣ ਵਾਲਾ ਕੈਨੇਡਾ ਦਾ ਸਿਹਤ ਸੰਭਾਲ ਸਿਸਟਮ ਇੱਥੇ ਆ ਕੇ ਫੇਲ ਹੋ ਗਿਆ ਹੈ ਤੇ ਕਿਵੇਂ? ਇਸ ਦੀ ਮਾਰ ਹੇਠ ਆਉਣ ਵਾਲੇ ਮੁਲਜ਼ਮ ਤਾਂ ਕੋਈ ਸਬੂਤ ਵੀ ਨਹੀਂ ਦੇ ਸਕਦੇ ਕਿ ਕਿੱਥੋਂ ਲਈ? ਕਿਉਂ ਲਈ? ਕਿਸ ਤੋਂ ਲਈ? ਆਦਿ ਕਿਉਂਕਿ ਇਹ ਸਣੇ ਸਬੂਤ ਦੇ ਜ਼ਿੰਦਗੀ ਨਿਗਲ ਜਾਂਦੀ ਹੈ। ਫਿਰ ਵੀ ਧੜਾ ਧੜ ਵਿਕ ਰਹੀ ਹੈ, ਲੋਕ ਲੈ ਰਹੇ ਹਨ ਤੇ ਆਪਣੀ ਮੌਤ ਦੇ ਰੂ-ਬਰੂ ਹੋ ਕੇ ਬਾਕੀ ਪਰਿਵਾਰ ਨੂੰ ਜਿਲ਼੍ਹਣ ਵਿਚ ਧੱਕ ਰਹੇ ਹਨ।
ਸਰਕਾਰੀ ਅੰਕੜੇ--
ਹੋਰ ਕਿਸੇ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਮੈਂ ਕੁੱਝ ਪਿਛਲੇ ਸਾਲਾਂ ਦੇ ਸਰਕਾਰੀ ਅੰਕੜੇ ਤੁਹਾਡੇ ਨਾਲ ਸਾਂਝੇ ਕਰ ਰਹੀ ਹਾਂ ਕਿ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਇਹ ਮਿਲਾਵਟੀ ਗੈਰ-ਕਾਨੂੰਨੀ ਡਰੱਗ ਨਾਲ 2014 ਵਿਚ 369 ਲੋਕ ਮਰੇ, ਫਿਰ 2015 ਵਿਚ ਇਹ ਗਿਣਤੀ 518 ਹੋ ਗਈ, 2016 ਵਿਚ 993 ਤੇ 2018 ਵਿਚ 43% ਵਾਧੇ ਦੇ ਨਾਲ ਇਹ 1422 ਹੋ ਗਈ ਸੀ। 2018 ਵਿਚ ਜਨਵਰੀ ਤੋਂ ਲੈ ਕੇ ਸਤੰਬਰ ਤੱਕ ਇਹ ਗਿਣਤੀ 1143 ਹੋ ਚੁੱਕੀ ਸੀ, ਓਵਰਡੋਜ਼ ਨਾਲ ਮਰਨ ਵਾਲੇ ਵਿਅਕਤੀਆਂ ਲਈ 90% ਅੰਕੜੇ ਇਹ ਵੀ ਕਹਿ ਰਹੇ ਹਨ ਕਿ ਜਦੋਂ ਉਹ ਮਰੇ ਤਾਂ ਉਹ ਇਕੱਲੇ ਆਪਣੇ ਬੈੱਡਰੂਮ ਵਿਚ ਸਨ। ਇਸ ਵਰਤਾਰੇ ਹੇਠ ਅੰਕੜੇ ਇਹ ਵੀ ਕਹਿੰਦੇ ਹਨ ਕਿ 2018 ਵਿਚ ਫੈਂਟੇਨਲ ਨਾਲ 77.0%, ਕੋਕੇਨ ਨਾਲ 48.4%, ਮੈਥ ਨਾਲ 31.7%, ਈਥਲ ਅਲਕੋਹਲ ਨਾਲ 25.5%, ਹੈਰੋਇਨ ਨਾਲ 22.3% ਕੁੱਝ ਹੋਰ ਮਿਲਾਵਟੀ ਡਰੱਗਾਂ ਨਾਲ 15.8%, ਮੈਥਾਡੋਨ ਨਾਲ 6.4% ਅਤੇ ਹੋਰ ਡਰੱਗਾਂ ਨਾਲ 18.3% ਮੌਤਾਂ ਹੋਈਆਂ ਹਨ। ਇਸ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਇਹ ਘੱਟ ਨਹੀਂ ਰਹੀ ਸਗੋਂ ਵੱਧ ਰਹੀ ਹੈ। ਇਸ ਦੀ ਮਾਰ ਹੇਠ ਸਿਰਫ਼ ਨੌਜਵਾਨੀ ਹੀ ਨਹੀਂ ਸਗੋਂ ਹਰ ਉਮਰ ਤੇ ਵਧੀਆ ਕਿੱਤੇ ਦੇ ਪੜ੍ਹੇ-ਲਿਖੇ ਲੋਕ ਵੀ ਆ ਰਹੇ ਹਨ। 27 ਅਕਤੂਬਰ, 2018 ਨੂੰ ਗਲੋਬਲ ਨਿਊਜ਼ ਵਾਲਿਆਂ ਨੇ ਨਿਊਜ਼ ਦਿੱਤੀ ਕਿ ਫਰੇਜ਼ਰ ਹੈਲਥ ਵਲੋਂ ਨਾਰਥ ਸਰੀ ਵਿਚ ਚਿਤਾਵਨੀ ਦਿੱਤੀ ਗਈ ਸੀ ਕਿ 4 ਘੰਟਿਆਂ ਵਿਚ 12 ਬੰਦਿਆਂ ਦੀ ਓਵਰਡੋਜ਼ ਦੀ ਰਿਪੋਰਟ ਹੋਈ ਸੀ।
ਪੇਨ ਕਿਲਰ ਅਸਲੀ ਡਰੱਗ ਤੋਂ ਕਿਤੇ ਖਤਰਨਾਕ--
ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਸਰਕਾਰਾਂ ਦੀ ਮਨਜ਼ੂਰੀ ਨਾਲ ਮੰਡੀ ਵਿਚ ਬਹੁਤ ਸਾਰੀਆਂ ਪੇਨ ਕਿਲਰ ਦਵਾਈਆਂ ਸੁੱਟ ਦਿੱਤੀਆਂ ਹਨ, ਜੋ ਅਸਲੀ ਡਰੱਗ ਤੋਂ ਕਿਤੇ ਖ਼ਤਰਨਾਕ ਸਿੱਧ ਹੋ ਰਹੀਆਂ ਹਨ। ਪਹਿਲਾਂ ਪਹਿਲ ਡਾਕਟਰ ਦਰਦ ਘਟਾਉਣ ਦੀ ਵਜ੍ਹਾ ਨਾਲ ਲਿਖ ਕੇ ਦਿੰਦਾ ਹੈ ਪਰ ਬਾਅਦ ਵਿਚ ਮਰੀਜ਼ ਸਰੀਰਕ ਅਤੇ ਦਿਮਾਗੀ ਤੌਰ ’ਤੇ ਇਸ ਤਰ੍ਹਾਂ ਮਹਿਸੂਸ ਕਰਨ ਲੱਗ ਜਾਂਦਾ ਹੈ ਕਿ ਉਸ ਨੂੰ ਉਸ ਨਾਲ ਹੀ ਅਾਰਾਮ ਆ ਸਕਦਾ ਹੈ। ਜਦੋਂ ਡਾਕਟਰ ਦਵਾਈ ਬੰਦ ਕਰ ਦਿੰਦਾ ਹੈ ਤਾਂ ਉਹ ਬਾਹਰੋਂ ਜਾ ਕੇ ਸਟਰੀਟ ਡਰੱਗ ਖਰੀਦਦਾ ਹੈ। ਇਹ ਜਿੰਨਾ ਕਹਿਣਾ ਸੌਖਾ ਹੈ ਓਨਾ ਇਸ ਸਵਾਲ ਨੂੰ ਪਚਾਉਣਾ ਔਖਾ ਹੈ। ਕੌਣ ਚਾਹੁੰਦਾ ਹੈ ਕਿ ਉਹ ਮਰ ਜਾਵੇ? ਕਿਸ ਨੂੰ ਇਹ ਜ਼ਿੰਦਗੀ ਪਿਆਰੀ ਨਹੀਂ? ਪਰ ਹੋ ਇਹ ਰਿਹਾ ਹੈ ਕਿ ਇਨ੍ਹਾਂ ਅਨਿਆਈ ਮੌਤ ਮਰਨ ਵਾਲਿਆਂ ਨੂੰ ਕਮਰਿਆਂ ਵਿਚੋਂ ਚੁੱਕ ਕੇ ਓਵਰਡੋਜ਼ ਨਾਲ ਹੋਈ ਮੌਤ ਦਾ ਠੱਪਾ ਲਾ ਕੇ ਕਿਰਿਆ ਕਰਮ ਕਰ ਦਿੱਤਾ ਜਾਂਦਾ ਹੈ, ਇਸ ਦਾ ਦੋਸ਼ੀ ਮਰਨ ਵਾਲੇ ਨੂੰ ਹੀ ਠਹਿਰਾਇਆ ਜਾਂਦਾ ਹੈ ਕਿ ਉਹ ਨਾ ਖਾਂਦਾ। ਨਸ਼ੇ ਦੀ ਲੱਤ ਵਾਲੇ ਲੋਕ ਦਿਮਾਗ਼ੀ ਅਸੰਤੁਲਨ ਦੇ ਮਰੀਜ਼ ਹਨ, ਜਿਨ੍ਹਾਂ ਨੂੰ ਡਾਕਟਰੀ ਮਦਦ ਦੀ ਲੋੜ ਹੁੰਦੀ ਹੈ। ਸਰਕਾਰੀ ਅੰਕੜੇ ਵੀ ਇਹੀ ਦਰਸਾ ਰਹੇ ਹਨ ਕਿ ਵੈੱਲਫੇਅਰ ਭੁਗਤਾਨ ਵਾਲੇ ਹਫ਼ਤਿਆਂ ਵਿਚ ਮੌਤ ਦਰ 4.0% ਵਧੀ ਹੈ, ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੇ ਕੁੱਝ ਲੋਕਾਂ ਦੀ ਸਰਕਾਰ ਵਲੋਂ ਮਦਦ ਕੀਤੀ ਜਾਂਦੀ ਹੈ, ਉਹ ਉਸ ਨੂੰ ਪੈਸੇ ਦੇ ਰੂਪ ਵਿਚ ਸਹੀ ਉਪਯੋਗ ਕਰਨ ਦੇ ਯੋਗ ਹਨ ਜਾਂ ਨਹੀਂ। ਇਸ ਬਾਰੇ ਵੀ ਧਿਆਨ ਰੱਖਣ ਦੀ ਲੋੜ ਹੈ। ਕੁੱਝ ਦਿਨ ਪਹਿਲਾਂ ਇਹ ਖ਼ਬਰ ਨਸ਼ਰ ਹੋਈ ਸੀ ਕਿ ਹੁਣ ਡਰੱਗ ਓਵਰਡੋਜ਼ ਦਾ ਰੁਝਾਨ ਬਿਲਡਿੰਗਾਂ ਬਣਾਉਣ ਵਾਲੇ ਕਾਮਿਆਂ ਵਿਚ 13% ਪਾਇਆ ਗਿਆ ਹੈ। ਇਸ ਦਾ ਕਾਰਨ ਮੇਰੀਆਂ ਨਜ਼ਰਾਂ ਵਿਚ ਇਹ ਹੈ ਕਿ ਲੋਕਾਂ ਦੀ ਆਰਥਿਕ ਪੱਖੋਂ ਹਾਲਤ ਦਿਨੋਂ-ਦਿਨ ਨਿੱਘਰਦੀ ਜਾ ਰਹੀ ਹੈ। ਅਸਲ ਵਿਚ ਪਿਛਲੇ 15-20 ਸਾਲਾਂ ਤੋਂ ਇੱਥੇ ਡਰੱਗ ਕਲਚਰ ਪੈਦਾ ਕੀਤਾ ਜਾ ਰਿਹਾ ਸੀ, ਜਿਸ ਦਾ ਸਿੱਟਾ ਸਾਡੇ ਸਾਹਮਣੇ ਹੈ।ਦੂਸਰੇ ਪਾਸੇ ਗੈਰ-ਕਾਨੂੰਨੀ ਧੰਦੇ ਵਾਲੇ ਤਾਂ ਹਰ ਮੋੜ, ਹਰ ਗਲ਼ੀ, ਹਰ ਕਸਬੇ, ਹਰ ਪਿੰਡ, ਹਰ ਸ਼ਹਿਰ ਵਿਚ ਸੌਖੇ ਤੋਂ ਸੌਖੇ ਤਰੀਕੇ ਨਾਲ ਇਹ ਜ਼ਹਿਰ ਲੋਕਾਂ ਦੇ ਢਿੱਡਾਂ ਵਿਚ ਤੁੰਨਣ ਦੀ ਕੋਸ਼ਿਸ਼ ਵਿਚ ਹਨ ਫਿਰ ਛੋਟੇ-ਮੋਟੇ ਉਪਰਾਲੇ ਕੀ ਕਰਨਗੇ। ਸੁਣਨ ਵਿਚ ਆਇਆ ਹੈ ਕਿ ਬੀ. ਸੀ. ਦੀ ਐੱਨ. ਡੀ. ਪੀ. ਸਰਕਾਰ ਨੇ ਕੁੱਝ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੁਆਲੇ ਵੀ ਕਾਨੂੰਨਨ ਸਿਕੰਜ਼ਾ ਕੱਸਣ ਬਾਰੇ ਖ਼ਬਰ ਦਿੱਤੀ ਸੀ ਪਰ ਲੋਕ ਅੱਜ ਮਰ ਰਹੇ ਹਨ, ਫਿਰ ਕੈਨੇਡਾ ਦੀਆਂ ਕੋਰਟ ਕਚਹਿਰੀਆਂ ਇਹਦਾ ਕਦੋਂ ਫੈਸਲਾ ਕਰਨਗੀਆਂ, ਕਹਿ ਨਹੀਂ ਸਕਦੇ। ਨਾਲੇ ਲੋਹੜੇ ਦਾ ਮੁਨਾਫ਼ਾ ਕਮਾਉਣ ਵਾਲੀਆਂ ਕੰਪਨੀਆਂ ਕੇਸਾਂ ਨੂੰ ਘਸੀਟ-ਘਸੀਟ ਕੇ ਕਿੱਥੇ, ਕਿੰਨੇ ਸਾਲਾਂ ’ਤੇ ਲਿਜਾ ਸਕਦੀਆਂ ਹਨ, ਕੋਈ ਇਲਮ ਨਹੀਂ। ਪਿਛਲੇ ਦਿਨਾਂ ਵਿਚ ਇਹ ਵੀ ਖ਼ਬਰ ਆ ਰਹੀ ਸੀ ਕਿ ਓਵਰਡੋਜ਼ ਨਾਲ ਮਰ ਰਹੇ ਲੋਕਾਂ ਦੀ ਮੌਤ ਦਾ ਕਾਰਨ ਚੀਨ ਤੋਂ ਆ ਰਹੀ ਫੈਂਟੇਨਲ ਕਰਕੇ ਹੈ। ਸਿਰਫ਼ ਇਹ ਕਹਿ ਕੇ ਸਰਕਾਰ ਸੁਰਖਰੂ ਨਹੀਂ ਹੋ ਸਕਦੀ ਕਿ ਚੀਨ ਜ਼ਿੰਮੇਵਾਰ ਹੈ ਸਾਡੀਆਂ ਜਾਨਾਂ ਦਾ। ਕੈਨੇਡਾ ਦੇ ਲੋਕ ਟੈਕਸ ਭਰ-ਭਰ ਕੇ ਜਾਨਾਂ ਦੀ ਸੁਰੱਖਿਅਤਾ ਦੀ ਵਾਗਡੋਰ ਸਰਕਾਰਾਂ ਹੱਥ ਇਸ ਲਈ ਦਿੰਦੇ ਹਨ ਕਿ ਉਹ ਦੇਸ਼ ਨੂੰ ਵਧੀਆ ਤਰੀਕੇ ਨਾਲ ਚਲਾਉਣ ਤੇ ਉਨ੍ਹਾਂ ਦੇ ਜਾਨ-ਮਾਲ ਦੀ ਰਾਖੀ ਵੀ ਕਰਨ। ਜੇ ਸਾਡੇ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ’ਤੇ ਡਰੱਗ ਬਾਹਰੋਂ ਦਾਖ਼ਲ ਹੋ ਰਹੀ ਹੈ, ਇਹ ਵੀ ਸਰਕਾਰਾਂ ਦੀ ਨਾਕਾਮੀ ਦਾ ਸਿੱਟਾ ਹੈ ਕਿ ਉਹ ਇਸ ਨੂੰ ਆਉਣੋਂ ਰੋਕ ਕਿਵੇਂ ਨਹੀਂ ਸਕਦੇ ?
ਕੈਨੇਡਾ ਦੇ ਸਿਹਤ ਸੰਭਾਲ ਦੇ ਸਿਸਟਮ ਨੂੰ ਚੰਗਾ ਮੰਨਿਆ ਜਾਂਦਾ ਸੀ ਪਰ ਇਸ ਦੀ ਹਾਲਤ ਵੀ ਦਿਨੋ ਦਿਨ ਖਸਤਾ ਹੋ ਰਹੀ ਹੈ। ਹਸਪਤਾਲਾਂ ਵਿਚ ਭੀੜਾਂ ਦੇਖ ਕੇ ਲੱਗਦਾ ਹੈ ਕਿ ਜਿੰਨੀ ਇੱਥੇ ਲੋਕਾਂ ਦੀ ਜਨਸੰਖਿਆ ਵਧੀ ਹੈ, ਉਸ ਮੁਤਾਬਕ ਹਸਪਤਾਲਾਂ ਵਿਚ ਸੇਵਾਵਾਂ ਨਾਮਾਤਰ ਵਧੀਆਂ ਹਨ। ਮਾਨਸਿਕ ਪੀੜਾ ਦੇ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਬਹੁਤ ਘੱਟ ਦਾਖਲ ਕੀਤਾ ਜਾਂਦਾ ਹੈ। ਡਾਕਟਰਾਂ ਦੇ ਦਫ਼ਤਰਾਂ ਦੀਆਂ ਭੀੜਾਂ ਦੱਸਦੀਆਂ ਹਨ ਕਿ ਡਾਕਟਰਾਂ ਦੀ ਵੀ ਬਹੁਤ ਘਾਟ ਹੈ। ਹਰ ਟੈਸਟ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ। ਇਹ ਇਸ ਲਈ ਹੈ ਕਿ ਪਿਛਲੇ ਸਮੇਂ ਵਿਚ ਸਰਕਾਰਾਂ ਨੇ ਜੋ ਦੋ ਚੀਜ਼ਾਂ ਦੇਸ਼ ਦੇ ਸ਼ਹਿਰੀਆਂ ਲਈ ਮਹੱਤਵਪੂਰਨ ਹਨ- ਇਕ ਐਜ਼ੂਕੇਸ਼ਨ ਤੇ ਦੂਸਰੀ ਸਿਹਤ ਸੰਭਾਲ, ਇਨ੍ਹਾਂ ’ਤੇ ਸਭ ਤੋਂ ਵੱਧ ਕੱਟ ਲਾਏ ਹਨ। ਸਰੀ ਸ਼ਹਿਰ ਵਿਚ ਉਹੀ ਸੰਨ 1959 ਦਾ ਬਣਿਆ ਹਸਪਤਾਲ ਹੈ, ਜੇ ਕੋਈ ਜ਼ਿਆਦਾ ਐਮਰਜੈਂਸੀ ਹੁੰਦੀ ਹੈ ਤਾਂ ਉਦੋਂ ਹੀ ਰੋਇਲ ਕਲੰਬੀਅਨ ਜਾਂ ਵੈਨਕੂਵਰ ਦੇ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਸ਼ਿਫਟ ਕੀਤਾ ਜਾਂਦਾ ਹੈ।
ਅੰਤ ਵਿਚ ਕਹਿ ਸਕਦੇ ਹਾਂ ਕਿ ਜੋ ਲੋਕ ਇਸ ਦਲਦਲ ਵਿਚ ਧੱਸ ਰਹੇ ਹਨ, ਉਹ ਮਾਨਸਿਕ ਤੌਰ ’ਤੇ ਬੀਮਾਰ ਹਨ, ਉਨ੍ਹਾਂ ਨੂੰ ਸਮਾਜ ਤੇ ਸਰਕਾਰ ਵਲੋਂ ਬਹੁਤ ਹੀ ਹਮਦਰਦੀ ਵਾਲਾ ਵਰਤਾਓ ਕਰਕੇ ਵਿਊਂਤਵੱਧ ਤਰੀਕੇ ਨਾਲ ਇਨ੍ਹਾਂ ਦਾ ਇਲਾਜ ਹੋਣਾ ਚਾਹੀਦਾ ਹੈ ਤਾਂ ਕਿ ਇਹ ਆਪਣੇ-ਆਪ ਨੂੰ ਨੀਵਾਂ ਨਾ ਮਹਿਸੂਸ ਕਰਨ। ਆਮ ਲੋਕਾਂ ਵਿਚ, ਸਕੂਲਾਂ ਵਿਚ ਤੇ ਸਟਰੀਟਾਂ ਤੇ ਡਰੱਗ ਬਾਰੇ ਜਾਣਕਾਰੀ ਦੇਣ ਲਈ ਡਰੱਗ ਟੈਸਟ ਸਟਰਿੱਪਸ ਤੇ ਨਾਰਕੈਨ ਕਿਟਸ ਸਰਕਾਰ ਵਲੋਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਇਥੇ ਹੋਰ ਟਰੀਟਮੈਂਟ ਸੈਂਟਰ ਖੋਲ੍ਹਣੇ ਚਾਹੀਦੇ ਹਨ ਅਤੇ ਹੋਰ ਬੈੱਡ ਵੀ ਵਧਾਉਣੇ ਚਾਹੀਦੇ ਹਨ। ਬੀ. ਸੀ. ਵਿਚ ਕਾਫੀ ਸਾਰੇ ਪ੍ਰਾਈਵੇਟ ਟਰੀਟਮੈਂਟ ਸੈਂਟਰ ਹਨ ਪਰ ਉਹ ਬਹੁਤ ਮਹਿੰਗੇ ਹਨ ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ।
ਪਰਮਿੰਦਰ ਕੌਰ ਸਵੈਚ
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ