Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਮਿਆਂਮਾਰ-ਬੰਗਲਾਦੇਸ਼ ਵਿਵਾਦ ਅਤੇ ਚੀਨੀ ਦਖ਼ਲ -ਜੀ. ਪਾਰਥਾਸਾਰਥੀ
ਭਾਰਤ ਦੀ ਇਹ ਬਹੁਤ ਵੱਡੀ ਸਫ਼ਾਰਤੀ ਪ੍ਰਾਪਤੀ ਹੈ ਕਿ ਇਸ ਨੇ ਪੂਰਬ ਵਾਲੇ ਪਾਸੇ ਦੇ ਆਪਣੇ ਸਾਰੇ ਗੁਆਂਢੀ ਮੁਲਕਾਂ ਨਾਲ ਸਮੁੰਦਰੀ ਸਰਹੱਦਾਂ ਵਾਲੇ ਮਾਮਲੇ ਨਿਬੇੜ ਲਏ ਹਨ। ਭਾਰਤ ਨੇ ਨਾ ਸਿਰਫ਼ ਬੰਗਲਾਦੇਸ਼, ਸ੍ਰੀਲੰਕਾ, ਮਿਆਂਮਾਰ, ਥਾਈਲੈਂਡ ਤੇ ਇੰਡੋਨੇਸ਼ੀਆ ਨਾਲ ਦੁਵੱਲੇ ਸਮੁੰਦਰੀ ਸਰਹੱਦ ਸਮਝੌਤੇ ਸਹੀਬੰਦ ਕੀਤੇ, ਸਗੋਂ ਤਿੰਨ ਮੁਲਕਾਂ ਦੀ ਸਾਂਝੀ ਸਮੁੰਦਰੀ ਸਰਹੱਦ ਵਾਲੇ ਮਾਮਲਿਆਂ ਵਿਚ ਵੀ ਤਿੰਨ-ਧਿਰੀ ਸਮਝੌਤੇ ਨੇਪਰੇ ਚਾੜ੍ਹੇ ਹਨ। ਅਜਿਹੇ ਤਿੰਨ-ਧਿਰੀ ਇਕਰਾਰਨਾਮੇ ਮਿਆਂਮਾਰ ਤੇ ਥਾਈਲੈਂਡ; ਇੰਡੋਨੇਸ਼ੀਆ ਤੇ ਥਾਈਲੈਂਡ ਅਤੇ ਸ੍ਰੀਲੰਕਾ ਤੇ ਮਾਲਦੀਵਜ਼ ਨਾਲ ਕੀਤੇ ਗਏ ਹਨ। ਪਾਕਿਸਤਾਨ ਨਾਲ ਵੀ ਭਾਰਤ ਦੀ ਸਮੁੰਦਰੀ ਸਰਹੱਦ ਦੀ ਨਿਸ਼ਾਨਦੇਹੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ, ਬਸ਼ਰਤੇ ਜ਼ਮੀਨੀ ਸਰਹੱਦ ਦੀ ਨਿਸ਼ਾਨਦੇਹੀ ਹੋ ਜਾਵੇ। ਇਸ ਦੇ ਬਾਵਜੂਦ, ਸਮੁੰਦਰੀ ਸਰਹੱਦ ਦੇ ਮਾਮਲੇ ‘ਚ ਭਾਰਤ ਦਾ ਪਾਕਿਸਤਾਨ ਨਾਲ ਸ਼ਾਇਦ ਹੀ ਕੋਈ ਤਣਾਅ ਪੈਦਾ ਹੋਇਆ ਹੋਵੇ।
ਸਮੁੰਦਰੀ ਸਰਹੱਦਾਂ ਨੂੰ ਕੌਮਾਂਤਰੀ ਕਾਨੂੰਨਾਂ ਮੁਤਾਬਕ ਤੈਅ ਕਰਨ ਸਬੰਧੀ ਹਾਂਪੱਖੀ ਰਵੱਈਏ ਨੇ ਭਾਰਤ ਨੂੰ ਆਪਣੇ ਪੂਰਬੀ ਗੁਆਂਢ ਵਿਚ ਜ਼ਿੰਮੇਵਾਰ ਤਾਕਤ ਹੋਣ ਦਾ ਮਾਣ ਦਿਵਾਇਆ ਹੈ। ਇਹ ਗੱਲ ਸਾਫ਼ ਤੌਰ ‘ਤੇ ਚੀਨ ਦੇ ਵਤੀਰੇ ਦੇ ਬਿਲਕੁਲ ਉਲਟ ਹੈ, ਜਿਸ ਦੇ ਸਮੁੰਦਰੀ ਸਰਹੱਦਾਂ ਸਬੰਧੀ ਆਪਣੇ ਤਕਰੀਬਨ ਸਾਰੇ ਗੁਆਂਢੀਆਂ- ਜਪਾਨ, ਦੱਖਣੀ ਕੋਰੀਆ, ਤਾਇਵਾਨ, ਵੀਅਤਨਾਮ, ਫਿਲਪੀਨਜ਼, ਬਰੂਨੇਈ, ਮਲੇਸ਼ੀਆ ਤੇ ਇੰਡੋਨੇਸ਼ੀਆ ਨਾਲ ਝਗੜੇ ਹਨ। ਭਾਰਤ ਨੇ ਕੌਮਾਂਤਰੀ ਟ੍ਰਿਬਿਊਨਲ ਦੇ ਅਜਿਹੇ ਇਕ ਫ਼ੈਸਲੇ ਨੂੰ ਬਿਨਾ ਝਿਜਕ ਲਾਗੂ ਕਰ ਦਿੱਤਾ, ਹਾਲਾਂਕਿ ਇਹ ਫ਼ੈਸਲਾ ਬੰਗਲਾਦੇਸ਼ ਨਾਲ ਸਮੁੰਦਰੀ ਸਰਹੱਦ ਦੇ ਮਾਮਲੇ ਵਿਚ ਭਾਰਤੀ ਦਾਅਵੇ ਦੇ ਖ਼ਿਲਾਫ਼ ਸੀ। ਦੂਜੇ ਪਾਸੇ ਚੀਨ ਨੇ ਫਿਲਪੀਨਜ਼ ਨਾਲ ਆਪਣੀ ਸਮੁੰਦਰੀ ਸਰਹੱਦ ਬਾਰੇ ਅਜਿਹੇ ਹੀ ਇਕ ਫ਼ੈਸਲੇ ਨੂੰ ਰੱਦ ਕਰ ਕੇ ਸਮੁੰਦਰਾਂ ਸਬੰਧੀ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ (ਯੂਐੱਨ) ਦੀ ਕਨਵੈਨਸ਼ਨ ਦੀ ਖ਼ਿਲਾਫ਼ ਵਰਜੀ ਕੀਤੀ ਹੈ। ਇਹੀ ਨਹੀਂ, ਪੇਈਚਿੰਗ ਨੇ ਸਮੁੰਦਰੀ ਸਰਹੱਦ ਸਬੰਧੀ ਆਪਣੇ ਦਾਅਵੇ ਲਾਗੂ ਕਰਾਉਣ ਲਈ ਫਿਲਪੀਨਜ਼ ਤੇ ਵੀਅਤਨਾਮ ਵਰਗੇ ਮੁਲਕਾਂ ਖ਼ਿਲਾਫ਼ ਫ਼ੌਜੀ ਧੌਂਸ ਤੱਕ ਵੀ ਵਰਤੀ। ਸੁਘੜ-ਸਿਆਣੇ ਭਾਰਤ ਅਤੇ ਇਲਾਕੇ ਦੇ ਲੋਭੀ ਚੀਨ ਦੇ ਵਤੀਰੇ ਵਿਚਲੇ ਇਸ ਫ਼ਰਕ ਨੂੰ ਨਾ ਸਿਰਫ਼ ਇਸ ਦੇ ਪੂਰਬੀ ਗੁਆਂਢ ਸਗੋਂ ਕੌਮਾਂਤਰੀ ਪੱਧਰ ‘ਤੇ ਵੀ ਪ੍ਰਸੰਸਾਮਈ ਨਜ਼ਰ ਨਾਲ ਦੇਖਿਆ ਗਿਆ ਹੈ।
ਸਾਡੇ ਚੜ੍ਹਦੇ ਪਾਸੇ ਵਾਲੇ ਗੁਆਂਢੀਆਂ ਨਾਲ ਵਰਤ-ਵਿਹਾਰ ਦੇ ਮਾਮਲੇ ਵਿਚ ਇਕ ਹੋਰ ਅਹਿਮ ਪੱਖ ਹੈ ਸਾਡੀਆਂ ਜ਼ਮੀਨੀ ਸਰਹੱਦਾਂ ਦੇ ਪਾਰ ਮਿਆਂਮਾਰ ਤੇ ਬੰਗਲਾਦੇਸ਼ ਨਾਲ ਆਪਸੀ ਸਹਿਯੋਗ ਵਿਚ ਹੋਇਆ ਵਾਧਾ। ਅਸੀਂ ਇਨ੍ਹਾਂ ਦੋਵਾਂ ਮੁਲਕਾਂ ਨਾਲ ਆਪਣੇ ਜ਼ਮੀਨੀ ਸਰਹੱਦੀ ਮਾਮਲੇ ਵੀ ਨਿਬੇੜ ਲਏ ਹਨ, ਜਿਸ ਸਦਕਾ ਅਸੀਂ ਇਨ੍ਹਾਂ ਨਾਲ ਵਪਾਰ, ਨਿਵੇਸ਼ ਅਤੇ ਸੰਪਰਕ ਸਹਿਯੋਗ ਦੀ ਮਜ਼ਬੂਤੀ ਦੇ ਰਾਹ ‘ਤੇ ਅੱਗੇ ਵਧੇ ਹਾਂ। ਬੰਗਲਾਦੇਸ਼ ਤੇ ਮਿਆਂਮਾਰ, ਦੋਵਾਂ ਨੇ ਆਪੋ-ਆਪਣੀ ਸਰਜ਼ਮੀਨ ਤੋਂ ਕੰਮ ਕਰਨਾ ਚਾਹੁੰਦੇ ਭਾਰਤ-ਵਿਰੋਧੀ ਵੱਖਵਾਦੀ ਗਰੁੱਪਾਂ ਦੇ ਟਾਕਰੇ ਲਈ ਸਾਡੀ ਮਦਦ ਕੀਤੀ ਹੈ। ਉਂਝ ਇਸ ਮਾਮਲੇ ਵਿਚ ਸ਼ੇਖ਼ ਹਸੀਨਾ ਸਰਕਾਰ ਦੀ ਹਥਿਆਰਬੰਦ ਵੱਖਵਾਦੀਆਂ ਤੇ ਉਨ੍ਹਾਂ ਦੇ ਆਗੂਆਂ ਖ਼ਾਸਕਰ ਉਲਫ਼ਾ ਦੇ ਪਰੇਸ਼ ਬਰੂਆ ਖ਼ਿਲਾਫ਼ ਸਖ਼ਤ ਕਾਰਵਾਈ ਨੇ ਉਨ੍ਹਾਂ ਨੂੰ ਬੰਗਲਾਦੇਸ਼ ‘ਚੋਂ ਭੱਜਣ ਤੇ ਮਿਆਂਮਾਰ ਵਿਚ ਪਨਾਹ ਮੰਗਣ ਲਈ ਮਜਬੂਰ ਕਰ ਦਿੱਤਾ, ਦੂਜੇ ਪਾਸੇ ਇਸ ਮੁਤੱਲਕ ਮਿਆਂਮਾਰ ਸਰਕਾਰ ਦੇ ਹੁਕਮ ਨਰਮ ਸਨ। ਅਜਿਹੇ ਸਹਿਯੋਗ ਦੇ ਹੋਰ ਵਾਧੇ ਦੀਆਂ ਸੰਭਾਵਨਾਵਾਂ ਬਰਕਰਾਰ ਹਨ, ਕਿਉਂਕਿ ਬੰਗਲਾਦੇਸ਼ ਤੇ ਮਿਆਂਮਾਰ ਨੇ ਬਿਮਸਟੈਕ ਗਰੁੱਪ ਵਿਚ ਇਲਾਕਾਈ ਸਹਿਯੋਗ ਦਾ ਸਵਾਗਤ ਕੀਤਾ ਹੈ।
ਮਿਆਂਮਾਰ ਦੀ ਫ਼ੌਜ ਦੀ ਮੁਲਕ ਦੇ ਰਖਾਈਨ ਸੂਬੇ ਵਿਚ ਰੋਹਿੰਗੀਆ ਮੁਸਲਮਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਸਿੱਟੇ ਵਜੋਂ ਸੱਤ ਲੱਖ ਤੋਂ ਵੱਧ ਰੋਹਿੰਗੀਆ ਪਨਾਹਗੀਰਾਂ ਦੀ ਆਮਦ ਕਾਰਨ ਬੰਗਲਾਦੇਸ਼ ਉਤੇ ਭਾਰੀ ਆਰਥਿਕ ਬੋਝ ਪਿਆ ਹੈ। ਹੁਣ ਇਨ੍ਹਾਂ ਦੀ ਵਤਨ ਵਾਪਸੀ ਉਮੀਦ ਨਾਲੋਂ ਜ਼ਿਆਦਾ ਮੁਸ਼ਕਿਲ ਹੁੰਦੀ ਜਾਣ ਕਾਰਨ ਹਾਲਾਤ ਹੋਰ ਖ਼ਰਾਬ ਹੋ ਰਹੇ ਹਨ। ਇਸ ਸਬੰਧੀ ਲੰਬੀ ਗੱਲਬਾਤ ਅਤੇ ਮੁੜਵਸੇਬੇ ਲਈ ਭਾਰਤ, ਚੀਨ ਤੇ ਜਪਾਨ ਵੱਲੋਂ ਮਾਲੀ ਇਮਦਾਦ ਦੇਣ ਦੇ ਵਾਅਦਿਆਂ ਦੇ ਬਾਵਜੂਦ ਬੇਘਰ ਤੇ ਦਹਿਸ਼ਤਜ਼ਦਾ ਪਨਾਹਗੀਰਾਂ ਦੀ ਵਤਨ ਵਾਪਸੀ ਲਈ ਢੁਕਵੀਆਂ ਸਹੂਲਤਾਂ ਦਾ ਪ੍ਰਬੰਧ ਨਹੀਂ ਹੋ ਸਕਿਆ। ਇਸ ਸਮੱਸਿਆ ਕਾਰਨ ਬੰਗਲਾਦੇਸ਼ ਤੇ ਮਿਆਂਮਾਰ ਦੇ ਰਿਸ਼ਤੇ ਵਿਗੜ ਗਏ ਹਨ। ਮਿਆਂਮਾਰ ਨੇ ਬੰਗਲਾਦੇਸ਼ ਵਿਚ ਰੋਹਿੰਗੀਆ ਲੋਕਾਂ ਨੂੰ ਹਥਿਆਰ ਮੁਹੱਈਆ ਕਰਾਏ ਜਾਣ ਦੇ ਦੋਸ਼ ਲਾਏ ਹਨ ਅਤੇ ਬੰਗਲਾਦੇਸ਼ ਨੇ ਇਸ ਦੇ ਨਾਰਾਜ਼ਗੀ ਭਰੇ ਖੰਡਨ ਕੀਤੇ ਹਨ।
ਇਹ ਘਟਨਾਵਾਂ ਉਦੋਂ ਵਾਪਰ ਰਹੀਆਂ ਹਨ, ਜਦੋਂ ਚੀਨ ਵੱਲੋਂ ਮਿਆਂਮਾਰ ਦੇ ਅੰਦਰੂਨੀ ਮਾਮਲਿਆਂ ਵਿਚ ਅੰਨ੍ਹੇਵਾਹ ਦਖ਼ਲ ਦਿੱਤਾ ਜਾ ਰਿਹਾ ਹੈ, ਜਦੋਂਕਿ ਜ਼ਾਹਰਾ ਤੌਰ ‘ਤੇ ਇਸ ਵੱਲੋਂ ਮਿਆਂਮਾਰ ਹਕੂਮਤ ਤੇ ਚੀਨ-ਮਿਆਂਮਾਰ ਸਰਹੱਦ ਦੇ ਆਰ-ਪਾਰ ਕੰਮ ਕਰਦੇ ਬਾਗ਼ੀ ਗਰੁੱਪਾਂ ਦਰਮਿਆਨ ਸੰਪਰਕ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਮਿਆਂਮਾਰ ਵਿਚ ਇਸ ਵਕਤ 25 ਹਥਿਆਰਬੰਦ ਬਾਗ਼ੀ ਗਰੁੱਪ ਹਨ ਜਿਨ੍ਹਾਂ ਵਿਚੋਂ 15 ਵਧੇਰੇ ਸਰਗਰਮ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਤਾਕਤਵਰ ਹੈ ਯੂਨਾਈਟਿਡ ਵਾ ਸਟੇਟ ਆਰਮੀ (ਯੁਵਸਾ), ਜੋ ਚੀਨੀ ਸਰਜ਼ਮੀਨ ਤੋਂ ਮਿਆਂਮਾਰ ਦੇ ਪੂਰਬੀ ਸੂਬੇ ਸ਼ਾਨ ਵਿਚ ਕਾਰਵਾਈਆਂ ਕਰਦਾ ਹੈ। ਇਸ ਮਾਮਲੇ ਵਿਚ ਭਾਰਤ ਦੀ ਫ਼ਿਕਰਮੰਦੀ ਯੁਵਸਾ ਵੱਲੋਂ ਹਾਲ ਹੀ ਵਿਚ ਇਕ ‘ਉੱਤਰੀ ਗੱਠਜੋੜ’ ਵਿਚ ਸ਼ਾਮਲ ਹੋਣ ਕਾਰਨ ਹੈ। ਇਸ ਗੱਠਜੋੜ ਵਿਚ ਕਾਚਿਨ ਇੰਡੀਪੈਂਡੈਂਸ ਆਰਮੀ (ਕੇਆਈਏ) ਨਾਲ ਸਬੰਧਤ ਗਰੁੱਪ ਵੀ ਹਨ ਜੋ ਮਿਆਂਮਾਰ ਦੇ ਉਤਰੀ ਸੂਬੇ ਕਾਚਿਨ ਵਿਚ ਕੰਮ ਕਰਦੀ ਹੈ ਜਿਹੜਾ ਅਰੁਣਾਚਲ ਪ੍ਰਦੇਸ਼ ਨਾਲ ਲੱਗਦਾ ਹੈ। ਇਸ ਦੇ ਰੋਹਿੰਗੀਆ ਦਬਦਬੇ ਵਾਲੀ ਅਰਾਕਾਨ ਰੋਹਿੰਗੀਆ ਆਰਮੀ ਨਾਲ ਵੀ ਸਬੰਧ ਹਨ ਜਿਹੜੀ ਭਾਰਤ ਨਾਲ ਲੱਗਦੇ ਮਿਆਂਮਾਰ ਦੇ ਰਖਾਈਨ ਸੂਬੇ ਵਿਚ ਕਾਰਵਾਈਆਂ ਕਰਦੀ ਹੈ। ਦੂਜੇ ਪਾਸੇ, ਮਨੀਪੁਰ ਤੇ ਨਾਗਾਲੈਂਡ ਵਿਚ ਬਾਗ਼ੀ ਸਰਗਰਮੀਆਂ ਕਰਨ ਵਾਲੇ ਭਾਰਤ ਵਿਰੋਧੀ ਗਰੁੱਪ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲੈਂਡ (ਐੱਨਐੱਸਸੀਐੱਨ-ਕੇ) ਦੇ ਮੈਂਬਰ ਵੀ ਅਕਸਰ ਮਿਆਂਮਾਰ-ਚੀਨ ਸਰਹੱਦ ਦੇ ਆਰ-ਪਾਰ ਜਾਂਦੇ ਰਹਿੰਦੇ ਹਨ।
ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਸੂਬੇ ਕਾਚਿਨ ਵਿਚ ਚੀਨ ਦਾ ਵਧ ਰਿਹਾ ਦਬਦਬਾ ਮਿਆਂਮਾਰ ਦੀ ਪ੍ਰਭੂਸੱਤਾ ਦੀ ਹੇਠੀ ਕਰਦਾ ਹੈ। ਇਸ ਦਾ ਭਾਰਤ ਦੇ ਸੁਰੱਖਿਆ ਹਿੱਤਾਂ ਉਤੇ ਵੀ ਮਾੜਾ ਅਸਰ ਪੈਂਦਾ ਹੈ। ‘ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ ਆਫ਼ ਵੈਸਟਰਨ ਸਾਊਥ ਈਸਟ ਏਸ਼ੀਆ’ (ਯੂਐੱਨਐੱਲਐੱਫ਼ਡਬਲਿਊ) ਹਥਿਆਰਬੰਦ ਭਾਰਤੀ ਵੱਖਵਾਦੀ ਗਰੁੱਪਾਂ ਦਾ ਮੋਰਚਾ ਹੈ, ਜਿਸ ਵਿਚ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ਼ ਅਸਾਮ (ਉਲਫ਼ਾ), ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲੈਂਡ, ਕਾਮਤਪੁਰ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਅਤੇ ਨੈਸ਼ਨਲ ਡੈਮੋਕ੍ਰੈਟਿਕ ਫਰੰਟ ਆਫ਼ ਬੋਡੋਲੈਂਡ ਆਦਿ ਸ਼ਾਮਲ ਹਨ। ਇਹ ਮਿਆਂਮਾਰ ਦੇ ਕਾਚਿਨ ਸੂਬੇ ਤੋਂ ਕੰਮ ਕਰਦਾ ਹੈ। ਇਸ ਦੇ ਮੈਂਬਰ ਤੇ ਆਗੂ ਜਿਵੇਂ ਉਲਫ਼ਾ ਦਾ ਪਰੇਸ਼ ਬਰੂਆ ਚੀਨੀ ਸੂਬੇ ਯੂਨਾਨ ਦੇ ਸਰਹੱਦੀ ਕਸਬੇ ਰੂਈਲੀ ਨੇੜੇ ਰਹਿੰਦੇ ਹਨ ਜਿਨ੍ਹਾਂ ਨੂੰ ਕਦੇ ਵੀ ਚੀਨ ਦੇ ਯੂਨਾਨ ਸੂਬੇ ਵਿਚ ਆਉਣ-ਜਾਣ ਦੀ ਖੁੱਲ੍ਹ ਹੈ। ਯੂਐੱਨਐੱਲਐੱਫ਼ਡਬਲਿਊ ਮਨੀਪੁਰ ਵਿਚ ਭਾਰਤੀ ਫ਼ੌਜੀ ਜਵਾਨਾਂ ਉਤੇ ਹੋਏ ਭਿਆਨਕ ਹਮਲੇ ਲਈ ਜ਼ਿੰਮੇਵਾਰ ਸੀ ਜਿਸ ਵਿਚ 18 ਜਵਾਨਾਂ ਦੀ ਜਾਨ ਚਲੀ ਗਈ ਸੀ। ਇਹ ਗਰੁੱਪ ਮਨੀਪੁਰ ਨਾਲ ਲੱਗਦੀ ਮਿਆਂਮਾਰ ਦੀ ਸਾਗਾਏਂਗ ਡਿਵੀਜ਼ਨ ਤੋਂ ਵੀ ਕੰਮ ਕਰਦਾ ਹੈ।
ਮਿਆਂਮਾਰ ਉਤੇ ਜਿਉਂ ਜਿਉਂ ਰੋਹਿੰਗੀਆ ਮੁਸਲਮਾਨਾਂ ਦੇ ਦਮਨ ਖ਼ਿਲਾਫ਼ ਦਬਾਅ ਵਧ ਰਿਹਾ ਹੈ, ਤਿਉਂ ਤਿਉਂ ਇਹ ਚੀਨੀ ਹਮਾਇਤ ‘ਤੇ ਨਿਰਭਰ ਹੋ ਰਿਹਾ ਹੈ। ਬਿਨਾਂ ਸ਼ੱਕ ਚੀਨ ਇਸ ਦਾ ਫ਼ਾਇਦਾ ਉਠਾ ਰਿਹਾ ਹੈ। ਚੀਨ ਵੱਲੋਂ ਮਿਆਂਮਾਰ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਸਰਹੱਦ ਪਾਰਲੇ ਹਥਿਆਰਬੰਦ ਨਸਲੀ ਗਰੁੱਪਾਂ ਨਾਲ ਸਿਆਸੀ ਸਮਝੌਤਾ ਕਰਨ ਲਈ ਉਸ (ਚੀਨ) ਦੀ ਵਿਚੋਲਗਿਰੀ ਮਨਜ਼ੂਰ ਕਰੇ। ਨਾਲ ਹੀ ਚੀਨ ਇਸ ਗੱਲ ਲਈ ਵੀ ਜ਼ੋਰ ਪਾ ਰਿਹਾ ਹੈ ਕਿ ਮਿਆਂਮਾਰ ਉਸ ਦੇ ਵਿਸ਼ਾਲ ਪਰ ਵਾਤਾਵਰਨ ਲਈ ਖ਼ਤਰਨਾਕ ਮਾਯਿਤਸੋਨ ਡੈਮ ਪਣਬਿਜਲੀ ਪ੍ਰਾਜੈਕਟ ਦੀ ਉਸਾਰੀ ਲਈ ਸਹਿਮਤੀ ਦੇਵੇ। ਮਾਯਿਤਸੋਨ ਡੈਮ ਦਾ ਕਾਚਿਨ ਸੂਬੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਰਾਹੀਂ ਪੈਦਾ ਕੀਤੀ ਜਾਣ ਵਾਲੀ ਬਿਜਲੀ ਦੀ ਖਪਤ ਚੀਨੀ ਸੂਬੇ ਯੂਨਾਨ ਵਿਚ ਵੱਡੇ ਪੱਧਰ ‘ਤੇ ਹੋਵੇਗੀ। ਡੈਮ ਪ੍ਰਾਜੈਕਟ ਤੋਂ ਮਿਆਂਮਾਰ ਵਿਚ ਇਸ ਕਾਰਨ ਵੀ ਵਿਵਾਦ ਹੈ ਕਿਉਂਕਿ ਇਸ ਦਾ ਹੜ੍ਹਾਂ ਵਾਲੇ ਵਿਸ਼ਾਲ ਖੇਤਰ ਉਤੇ ਵਾਤਾਵਰਨ ਪੱਖੋਂ ਅਸਰ ਪਵੇਗਾ। ਇਹ ਭੂਚਾਲ ਦੇ ਭਾਰੀ ਖ਼ਤਰੇ ਵਾਲੀ ਸਾਗਾਏਂਗ ਲਕੀਰ (ਸਾਗਾਏਂਗ ਫਾਲਟ ਲਾਈਨ) ਤੋਂ ਮਹਿਜ਼ 60 ਮੀਲ ਦੂਰ ਹੈ।
ਭਾਰਤ ਵਾਂਗ ਜਪਾਨ ਵੀ ਰੋਹਿੰਗੀਆ ਮੁੱਦੇ ਉਤੇ ਮਿਆਂਮਾਰ ਨੂੰ ਖੂੰਜੇ ਲਾਉਣ ਦੇ ਖ਼ਤਰਿਆਂ ਨੂੰ ਤਸਲੀਮ ਕਰਦਾ ਜਾਪਦਾ ਹੈ, ਕਿਉਂਕਿ ਇਸ ਨਾਲ ਇਹ ਮੁਲਕ ਯੂਐੱਨ ਵਿਚ ਚੀਨ ਦੀ ਹਮਾਇਤ ‘ਤੇ ਹੋਰ ਵੀ ਜ਼ਿਆਦਾ ਨਿਰਭਰ ਹੋ ਜਾਵੇਗਾ। ਇਸ ਮਾਮਲੇ ਵਿਚ ਕੌਮਾਂਤਰੀ ਭਾਈਚਾਰੇ ਨੇ ‘ਮਨੁੱਖੀ ਹੱਕਾਂ’ ਦਾ ਮੁੱਦਾ ਪ੍ਰਚਾਰਨ ਦੀ ਥਾਂ ਜ਼ਿਆਦਾ ਤਵੱਜੋ ਪਨਾਹਗੀਰਾਂ ਦੇ ਮੁੜਵਸੇਬੇ ਨੂੰ ਦੇਣੀ ਚਾਹੀਦੀ ਹੈ। ਭਾਰਤ ਅਤੇ ਜਪਾਨ ਨੂੰ ਇਹੋ ਸਲਾਹ ਹੈ ਕਿ ਉਹ ਇਸ ਮਸਲੇ ਦੇ ਹੱਲ ਲਈ ਦੋਵਾਂ ਮਿਆਂਮਾਰ ਤੇ ਬੰਗਲਾਦੇਸ਼ ਵਿਚ ਮਿਲ ਕੇ ਕੰਮ ਕਰਨ। ਉਨ੍ਹਾਂ ਨੂੰ ਮਿਆਂਮਾਰ ਵਿਚ ਆਂਗ ਸਾਨ ਸੂ ਚੀ ਤੇ ਫ਼ੌਜ ਅਤੇ ਬੰਗਲਾਦੇਸ਼ ਵਿਚ ਸ਼ੇਖ਼ ਹਸੀਨਾ ਨੂੰ ਇਸ ਗੱਲ ਲਈ ਮਨਾਉਣਾ ਚਾਹੀਦਾ ਹੈ ਕਿ ਉਹ ਸ਼ਰਨਾਰਥੀਆਂ ਦੀ ਵਾਪਸੀ ਤੇ ਮੁੜਵਸੇਬੇ ਦਾ ਮੁੱਦਾ ਦੋਸਤਾਨਾ ਢੰਗ ਨਾਲ ਹੱਲ ਕਰਨ। ਪਾਕਿਸਤਾਨ ਵੱਲੋਂ ਦਹਿਸ਼ਤਗਰਦੀ ਦੀ ਪੁਸ਼ਤ ਪਨਾਹੀ ਜਾਰੀ ਰੱਖਣ, ਦੱਖਣੀ ਏਸ਼ੀਆ ਮੁਕਤ ਵਪਾਰ ਸਮਝੌਤਾ ਲਾਗੂ ਕਰਨ ਤੋਂ ਮੁਕਰਨ ਅਤੇ ਅਫ਼ਗ਼ਾਨਿਸਤਾਨ ਲਈ ਲਾਂਘੇ ਦੀਆਂ ਸਹੂਲਤਾਂ ਨਾ ਦੇਣ ਕਾਰਨ ਸਾਰਕ ਇਕ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਇਸ ਦੇ ਉਲਟ ਬਿਮਸਟੈਕ ਵੱਲੋਂ ਆਪਸੀ ਸੰਪਰਕ ਤੇ ਵਪਾਰ ਲਈ ਸਹਾਈ ਹੁੰਦਿਆਂ, ਮੈਂਬਰ ਮੁਲਕਾਂ ਦੀਆਂ ਫ਼ੌਜਾਂ ਦਰਮਿਆਨ ਬਿਹਤਰ ਸਮਝ ਨੂੰ ਹੁਲਾਰਾ ਦਿੱਤੇ ਜਾਣ ਸਦਕਾ ਵਧੇਰੇ ਸੰਭਾਵਨਾਵਾਂ ਜਗਾਈਆਂ ਜਾ ਰਹੀਆਂ ਹਨ। ਮਿਆਂਮਾਰ ਅਤੇ ਬੰਗਲਾਦੇਸ਼ ਦਰਮਿਆਨ ਮਤਭੇਦਾਂ ਤੇ ਤਣਾਅ ਨੂੰ ਹੋਰ ਖ਼ਰਾਬ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਇਸ ਨਾਲ ਆਪਣੇ ਪੂਰਬੀ ਗੁਆਂਢ ਵਿਚ ਖੇਤਰੀ ਸਹਿਯੋਗ ਨੂੰ ਹੁਲਾਰਾ ਦੇਣ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਸੱਟ ਵੱਜੇਗੀ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback