Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਪੰਜਾਬੀ ਸੰਗੀਤ ਦੀ ਦੁਨੀਆ 'ਚ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਗਾਇਕ ਸਿਮਰ ਗਿੱਲ
ਪੰਜਾਬੀ ਗਾਇਕੀ 'ਚ ਸਥਾਪਤ ਅਨੇਕਾਂ ਗਾਇਕ ਅਜਿਹੇ ਹਨ ਜੋ ਸ਼ੋਸ਼ਲ ਮੀਡੀਆਂ ਦੀ ਦੇਣ ਹਨ। ਕਿਸੇ ਵੇਲੇ ਸ਼ੈਰੀ ਮਾਨ, ਕੁਲਵਿੰਦਰ ਬਿੱਲਾ, ਸਤਿੰਦਰ ਸਰਤਾਜ, ਸੱਜਣ ਅਦੀਬ, ਸੁਨੰਦਾ ਸ਼ਰਮਾ, ਸ਼ਲੀਨਾ ਸ਼ੈਲੀ ਆਦਿ ਵਰਗੇ ਕਲਾਕਾਰਾਂ ਨੇ ਆਪਣੀ ਕਲਾ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਖਾਸ ਕਰ ਯੂਟਿਉਬ ਦਾ ਸਹਾਰਾ ਲਿਆ ਸੀ ਜਿਸ 'ਤੇ ਦਰਸ਼ਕਾਂ ਦੇ ਪਿਆਰ ਨੂੰ ਵੇਖਦਿਆਂ ਪੰਜਾਬ ਦੀਆਂ ਨਾਮਵਰ ਸੰਗੀਤਕ ਕੰਪਨੀਆਂ ਨੇ ਇਨਾਂ ਦੀ ਬਾਂਹ ਫੜੀ ਤੇ ਅੱਜ ਇਹ ਸਟਾਰ ਗਾਇਕਾਂ ਦੀ ਕਤਾਰ ਵਿੱਚ ਗਿਣੇ ਜਾਂਦੇ ਹਨ। ਅਜਿਹੇ ਹੀ ਗਾਇਕਾਂ 'ਚੋਂ ਇੱਕ ਨਵਾਂ ਨਾਂ ਹੈ ਸਿਮਰ ਗਿੱਲ ਦਾ, ਜੋ ਸ਼ੈਰੀ ਮਾਨ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਗਾਇਕੀ ਦੇ ਖੇਤਰ ਵਿੱਚ ਆਇਆ ਤੇ ਉਸਦੇ ਹੀ ਨਕਸ਼ੇ ਕਦਮਾਂ 'ਤੇ ਚੱਲਦਿਆਂ ਆਪਣੀ ਮੰਜਲ ਦਾ ਰਾਸਤਾ ਚੁਣਿਆ। ਸਿਮਰ ਦੇ ਗਾਏ ਗੀਤ 'ਡਾਲਰ ' ਨੇ ਹੀ ਉਸਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਸਿਮਰ ਦੇ ਗਾਏ ਅਨੇਕਾ ਗੀਤ ਅੱਜ ਉਸਦੀ ਪਛਾਣ ਹਨ। ਇੰਨੀਂ ਦਿਨੀਂ ਆਏ ਉਸਦੇ ਨਵੇਂ ਗੀਤ 'ਪੈੱਗ ਪਾਉਣ ਵੇਲੇ..'ਦੀ ਚਰਚਾ ਜ਼ੋਰਾਂ 'ਤੇ ਹੈ। ਹਰ ਮਹਿਫ਼ਲ ਅਤੇ ਡੀ ਜੇ ਸਮਾਗਮ ਦੀ ਇਹ ਗੀਤ ਪਹਿਲੀ ਪਸੰਦ ਬਣਿਆ ਹੋਇਆ ਹੈ। ਸਿਮਰ ਗਿੱਲ ਨਵੀਆਂ ਤੇ ਵਿਲੱਖਣ ਪੈੜ੍ਹਾਂ ਪਾਉਣ ਵਾਲਾ ਗਾਇਕ ਹੈ। ਉਸਦੀ ਗਾਇਕੀ ਸਮਾਜਿਕ ਕਦਰਾਂ ਦੀ ਹਾਣ ਦੀ ਗੱਲ ਕਰਦੀ ਹੈ। ਥੋੜੇ ਸਮੇਂ 'ਚ ਹੀ ਆਏ ਉਸਦੇ ਗਿਣਵੇਂ ਜਿਹੇ ਗੀਤਾਂ ਨੇ ਹੀ ਉਸਨੂੰ ਚੰਗੇ ਗਾਇਕਾਂ ਦੀ ਕਤਾਰ 'ਚ ਖੜ੍ਹਾ ਦਿੱਤਾ ਹੈ। ਲੁਧਿਆਣਾ ਵਾਸੀ ਸਿਮਰ ਨੇ ਦੱਸਿਆ ਕਿ ਉਸਨੂੰ ਕਲਾ ਦੀ ਸੌਗਾਤ ਪਰਿਵਾਰ 'ਚੋਂ ਹੀ ਮਿਲੀ। ਉਸਦੇ ਪਿਤਾ ਜੀ ਗੁਰੂ ਘਰ 'ਚ ਕੀਰਤਨੀਏ ਹੋਣ ਕਰਕੇ ਉਸਨੇ ਛੋਟੀ ਉਮਰੇ ਹੀ ਹਾਰਮੋਨੀਅਮ 'ਚ ਮੁਹਾਰਤ ਲੈ, ਰਾਗ ਵਿੱਦਿਆ ਦਾ ਗਿਆਨ ਹਾਸਲ ਕੀਤਾ। ਸਕੂਲ ਕਾਲਜ ਦੇ ਦਿਨਾਂ ਵਿੱਚ ਸਿਮਰ ਨੂੰ ਗੀਤ ਲੇਖਣੀ ਦਾ ਸ਼ੌਂਕ ਸੀ। ਫਿਰ ਅਚਾਨਕ ਸ਼ੈਰੀ ਮਾਨ ਦੀ ਗਾਇਕੀ ਤੋਂ ਪ੍ਰਭਾਵਤ ਹੋ ਸਿਮਰ ਨੇ ਵੀ ਗਾਇਕੀ ਨੂੰ ਅਪਣਾ ਲਿਆ। ਯਾਰਾਂ ਦੋਸਤਾਂ ਦੀਆਂ ਮਹਿਫ਼ਲਾਂ 'ਚ ਗਾਉਂਦੇ ਸਿਮਰ ਦੀ ਗਾਇਕੀ ਨੂੰ ਇੱਕ ਨਵੀਂ ਦਿਸ਼ਾ ਮਿਲੀ। ਪੜਾਈ ਦੇ ਦਿਨਾਂ ਵਿੱਚ ਉਸਦੀ ਆਰਥਿਕਤਾ ਐਨੀਂ ਮਜਬੂਤ ਨਹੀਂ ਸੀ ਕਿ ਉਹ ਲੱਖਾਂ ਰੁਪਏ ਖ਼ਰਚ ਕੇ ਗੀਤ ਦਾ ਵੀਡਿਓ ਤਿਆਰ ਕਰਦਾ। ਉਸਨੇ ਯੂ ਟਿਊਬ ਦਾ ਸਹਾਰਾ ਲੈ ਆਪਣੀ ਗਾਇਕੀ ਦਾ ਆਗਾਜ਼ ਕੀਤਾ। ਐਮੀ ਵਿਰਕ ਦੇ ਗਾਏ ਇੱਕ ਚਰਚਿਤ ਗੀਤ 'ਚੰਡੀਗੜ੍ਹ ਸ਼ਹਿਰ ਦੀਆਂ ਕੁੜੀਆਂ..' ਦਾ ਜੁਆਬ ਗਾ ਕੇ ਯੂ ਟਿਊਬ ਤੇ ਪਾਇਆ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਤਰ੍ਹਾਂ ਸਿਮਰ ਗਿੱਲ ਯੂ ਟਿਊਬ 'ਤੇ ਆਪਣੇ ਗੀਤ ਪਾਉਂਦਾ ਗਿਆ ਤੇ ਦਰਸ਼ਕ ਪਸੰਦ ਕਰਦੇ ਗਏ ਅਚਾਨਕ ਮਿਊਜ਼ਿਕ ਟੈਮ ਪ੍ਰੋਡਕਸ਼ਨ ਦੀ ਮਾਲਕ ਦੀ ਸਿਮਰ ਦੀ ਕਲਾ 'ਤੇ ਮੇਹਰ ਹੋਈ ਤਾਂ ਉਸਨੂੰ ਵਧੀਆ ਢੰਗ ਨਾਲ ਰਿਕਾਰਡ ਹੋ ਕੇ ਰਿਲੀਜ਼ ਹੋਣ ਦਾ ਮੌਕਾ ਮਿਲ ਗਿਆ। ਜਦ ਇਸ ਕੰਪਨੀ ਨੇ ਉਸਦਾ ਗੀਤ 'ਡਾਲਰ ਰਿਲੀਜ਼ ਕੀਤਾ ਤਾਂ ਇਹ ਰਾਤੋਂ ਰਾਤ ਡੇਢ ਲੱਖ ਦਰਸ਼ਕਾਂ ਦੀ ਪਸੰਦ ਹੋ ਨਿਬੜਿਆ। ਉਸਦਾ ਗੀਤ 'ਤਜੱਰਬਾ' ਜਿੰਦਗੀ ਦੇ ਸੰਘਰਸਮਈ ਪਲਾਂ ਦੀ ਦਾਸਤਾਨ ਬਿਆਨਦਾ ਉਸਦੀ ਆਪਣੀ ਹੱਡਬੀਤੀ ਲੱਗਦਾ ਹੈ। ਸਿਮਰ ਦੇ 'ਡਾਲਰ,ਚੰਡੀਗੜ੍ਹ, ਤਜੱਰਬਾ, ਸਮੈਕ, ਪੈੱਗ ਲਾਉਣ ਵੇਲੇ,ਪੋਕਮੈਨ ਆਦਿ ਅੱਧੀ ਦਰਜ਼ਨ ਦੇ ਕਰੀਬ ਗੀਤ ਮਾਰਕੀਟ ਵਿੱਚ ਆ ਚੱਕੇ ਹਨ ਜੋ ਉਸਦੇ ਸਰੋਤਿਆਂ ਦੀ ਪਸੰਦ ਹਨ। ਗਾਇਕ-ਗੀਤਕਾਰ ਦੇ ਨਾਲ ਨਾਲ ਉਹ ਇੱਕ ਵਧੀਆ ਅਦਾਕਾਰ ਵੀ ਹੈ। ਆਪਣੇ ਗੀਤਾਂ ਦੇ ਵੀਡਿਓਜ਼ ਵਿੱਚ ਆਪ ਆਪ ਹੀ ਕੰਮ ਕਰਦਾ ਹੈ। ਉਸਦੇ ਗੀਤਾਂ ਦੇ ਵਿਸ਼ੇ ਮਿਆਰੀ ਹੁੰਦੇ ਹਨ। ਹਥਿਆਰਾਂ,ਨਸ਼ਿਆ ਵੱਲ ਉਤਸ਼ਾਹਿਤ ਕਰਦੇ ਗੀਤ ਗਾਉਣਾ ਉਸਦੀ ਸੋਚ ਦੇ ਖਿਲਾਫ਼ ਹੈ। ਭੜਕੀਲੇ, ਗੈਰ ਪਰਿਵਾਰਕ ਵੀਡਿਓਜ਼ ਬਣਾਕੇ ਰਾਤੋ ਰਾਤ ਸਟਾਰ ਬਣਨ ਲਈ ਉਹ ਸਮਾਜਿਕ ਕਦਰਾਂ ਕੀਮਤਾਂ ਨੂੰ ਛਿੱਕੇ ਨਹੀਂ ਟੰਗ ਸਕਦਾ। ਸਿਮਰ ਗਿੱਲ ਨੇ ਦੱਸਿਆ ਕਿ ਗਾਇਕੀ ਵਿੱਚ ਚੰਗੀ ਤਰਾਂ ਪੈਰ ਜਮਾਉਣ ਤੋਂ ਬਾਅਦ ਹੀ ਉਹ ਫ਼ਿਲਮਾਂ ਬਾਰੇ ਸੋਚੇਗਾ, ਫ਼ਿਲਹਾਲ ਉਸਨੇ ਗਾਇਕੀ ਦੇ ਖੇਤਰ ਵਿੱਚ ਅਜੇ ਬਹੁਤ ਕੁਝ ਕਰਨਾ ਹੈ।
ਹਰਜਿੰਦਰ ਸਿੰਘ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback