Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਚੋਣਾਂ ਨੇੜੇ ਬਰਗਾੜੀ ਤੇ ਬਹਿਬਲ ਕਲਾਂ ਦੀ ਜਾਂਚ ਦਾ ਮੁੱਦਾ -ਨਰਿੰਦਰ ਸਿੰਗਲਾ
ਜਦੋਂ ਸਾਰਾ ਭਾਰਤ ਦੇਸ਼ ਅਗਲੀਆਂ ਲੋਕ ਸਭਾ ਚੋਣਾਂ ਲਈ ਤਿਆਰੀਆਂ ਕਰਦਾ ਪਿਆ ਹੈ, ਬਿਨਾਂ ਸ਼ੱਕ ਪੰਜਾਬ ਵਿੱਚ ਵੀ ਇਹ ਤਿਆਰੀ ਚੱਲ ਰਹੀ ਹੈ, ਪਰ ਵੱਧ ਧਿਆਨ ਇਸ ਵਕਤ ਲੋਕਾਂ ਦਾ ਫਿਰ ਬਰਗਾੜੀ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਦੀ ਜਾਂਚ ਵੱਲ ਚਲਾ ਗਿਆ ਹੈ। ਪਹਿਲਾਂ ਲੋਕ ਇਹ ਕਹਿ ਰਹੇ ਸਨ ਕਿ ਸਿਰਫ ਗੱਲਾਂ ਹੁੰਦੀਆਂ ਹਨ ਤੇ ਹੋਰ ਕੁਝ ਹੁੰਦਾ ਦਿੱਸ ਨਹੀਂ ਰਿਹਾ। ਪਿਛਲੇ ਦਿਨਾਂ ਵਿੱਚ ਇਸ ਪਾਸੇ ਕਾਰਵਾਈ ਤਿੱਖੀ ਤੋਰ ਤੁਰ ਪਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ, ਜਿਨ੍ਹਾਂ ਨਾਲ ਇਨ੍ਹਾਂ ਕੇਸਾਂ ਬਾਰੇ ਜਾਂਚ ਕਰਦੀ ਪਈ ਵਿਸ਼ੇਸ਼ ਜਾਂਚ ਟੀਮ ਨੂੰ ਅੱਗੇ ਤੁਰਨ ਵਿੱਚ ਕਈ ਕਿਸਮ ਦੀ ਮੁਸ਼ਕਲ ਆ ਰਹੀ ਸੀ। ਫਿਰ ਸਮਾਂ ਗਵਾਏ ਤੋਂ ਬਿਨਾਂ ਇਸ ਜਾਂਚ ਟੀਮ ਨੇ ਬਹਿਬਲ ਕਲਾਂ ਅਤੇ ਕੁਝ ਹੋਰ ਘਟਨਾਵਾਂ ਲਈ ਪ੍ਰਮੁੱਖ ਦੋਸ਼ੀ ਸਮਝੇ ਜਾਂਦੇ ਸਾਬਕਾ ਐੱਸ ਐੱਸ ਪੀ ਚਰਜਨੀਤ ਸ਼ਰਮਾ ਨੂੰ ਹੁਸ਼ਿਆਰਪੁਰ ਵਿੱਚੋਂ ਵੱਡੇ ਤੜਕੇ ਜਾ ਚੁੱਕਿਆ ਅਤੇ ਕਿਹਾ ਕਿ ਉਸ ਦੇ ਬਾਰੇ ਵਿਦੇਸ਼ ਦੌੜ ਜਾਣ ਦੇ ਇਰਾਦੇ ਦੀ ਸੂਹ ਮਿਲੀ ਸੀ, ਇਸ ਲਈ ਇੱਕ ਦਮ ਕਾਰਵਾਈ ਕਰਨੀ ਪੈ ਗਈ ਹੈ। ਇਸ ਦੇ ਬਾਅਦ ਅਗਲੇ ਦੌਰ ਵਿੱਚ ਫੜੇ ਜਾਣ ਵਾਲੇ ਪੁਲਸ ਅਤੇ ਸਿਆਸਤ ਦੇ ਵੱਡੇ ਚਿਹਰਿਆਂ ਦੀ ਚਰਚਾ ਚੱਲਣ ਲੱਗ ਪਈ ਹੈ।
ਸਾਰੀ ਚਰਚਾ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀ, ਉਸ ਨੇ ਦਰਜ ਕਰ ਦਿੱਤਾ ਸੀ ਕਿ ਘਟਨਾ ਦੀ ਉਸ ਰਾਤ ਨੂੰ ਮੁੱਖ ਮੰਤਰੀ ਤੇ ਪੰਜਾਬ ਦੇ ਪੁਲਸ ਮੁਖੀ ਵਿਚਾਲੇ ਤਾਲਮੇਲ ਲਗਾਤਾਰ ਬਣਿਆ ਰਿਹਾ ਸੀ। ਇਹ ਗੱਲ ਵੀ ਦਰਜ ਕੀਤੀ ਗਈ ਕਿ ਉਸ ਰਾਤ ਸਾਰਾ ਕੁਝ ਚੰਡੀਗੜ੍ਹ ਤੋਂ ਕੰਟਰੋਲ ਕੀਤਾ ਜਾ ਰਿਹਾ ਲੱਗਦਾ ਸੀ ਤੇ ਪੁਲਸ ਵੱਲੋਂ ਗੋਲੀ ਚਲਾਏ ਜਾਣ ਤੋਂ ਪਹਿਲਾਂ ਸਰਕਾਰੀ ਹਸਪਤਾਲਾਂ ਵਿੱਚ ਕਰਵਾਏ ਗਏ ਉਚੇਚੇ ਪ੍ਰਬੰਧ ਇਹ ਸਾਬਤ ਕਰ ਕਰਨ ਦੇ ਲਈ ਕਾਫੀ ਹੋ ਸਕਦੇ ਹਨ ਕਿ ਸਾਰਾ ਕੁਝ ਪਹਿਲਾਂ ਗਿਣ-ਮਿਥ ਕੇ ਕੀਤਾ ਗਿਆ ਸੀ। ਸਥਾਨਕ ਪੁਲਸ ਅਫਸਰਾਂ ਨਾਲ ਦੂਸਰੇ ਜ਼ਿਲਿਆਂ ਤੋਂ ਕੁਝ ਬਹੁ-ਚਰਚਿਤ ਪੁਲਸ ਅਫਸਰ ਜਿਵੇਂ ਉਚੇਚੇ ਓਥੇ ਭੇਜੇ ਗਏ ਸਨ, ਉਨ੍ਹਾਂ ਦੀ ਭੂਮਿਕਾ ਬਾਰੇ ਵੀ ਉਂਗਲਾਂ ਉੱਠ ਰਹੀਆਂ ਹਨ। ਇਹ ਸਾਰਾ ਕੁਝ ਇਸ ਜਾਂਚ ਨੂੰ ਕਾਫੀ ਹੱਦ ਤੱਕ ਅੱਗੇ ਵਧਾ ਸਕਦਾ ਹੈ।
ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਕੋਈ ਵੀ ਇਹੋ ਜਿਹੀ ਧਿਰ ਨਹੀਂ ਹੈ, ਜਿਸ ਦੀ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਚਾਉਣ ਵਿੱਚ ਖਾਸ ਦਿਲਚਸਪੀ ਹੋਵੇ। ਭਾਜਪਾ ਆਗੂ ਭਾਵੇਂ ਬਾਦਲਾਂ ਦੇ ਨਾਲ ਖੜੇ ਕਈ ਵਾਰ ਨਜ਼ਰ ਆਉਂਦੇ ਹਨ, ਪਰ ਜਿਵੇਂ ਇਸ ਵਾਰੀ ਗਣਤੰਤਰ ਦਿਵਸ ਮੌਕੇ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੁੱਛੇ ਬਿਨਾਂ ਸੁਖਦੇਵ ਸਿੰਘ ਢੀਂਡਸਾ ਤੇ ਆਮ ਆਦਮੀ ਪਾਰਟੀ ਛੱਡ ਚੁੱਕੇ ਵਕੀਲ ਐੱਚ ਐੱਸ ਫੂਲਕਾ ਨੂੰ ਪਦਮ ਐਵਾਰਡ ਐਲਾਨੇ ਗਏ ਹਨ, ਇਸ ਨਾਲ ਕਈ ਹੋਰ ਚਰਚੇ ਛਿੜਨ ਲੱਗੇ ਹਨ। ਪੰਜਾਬ ਵਿੱਚ ਇਹ ਸੰਕੇਤ ਜਾ ਰਹੇ ਹਨ ਕਿ ਇਸ ਵਾਰੀ ਭਾਜਪਾ ਅੰਦਰੋ-ਅੰਦਰੀ ਬਾਦਲਾਂ ਨੂੰ ਛੱਡਣ ਤੇ ਉਨ੍ਹਾਂ ਦਾ ਬਦਲ ਤਿਆਰ ਕਰਨ ਵਾਸਤੇ ਕੁਝ ਕਰਦੀ ਹੋ ਸਕਦੀ ਹੈ। ਇਸ ਕੰਮ ਲਈ ਇਹ ਉਨ੍ਹਾਂ ਨੂੰ ਸੁਖਾਵਾਂ ਮੌਕਾ ਲੱਗ ਸਕਦਾ ਹੈ। ਪੰਜ ਸਾਲ ਪਹਿਲਾਂ ਦੀਆਂ ਚੋਣਾਂ ਪਿੱਛੋਂ ਇੱਕ ਵਾਰੀ ਭਾਜਪਾ ਨੇ ਇਹ ਕਿਹਾ ਵੀ ਸੀ ਕਿ ਉਹ ਪੰਜਾਬ ਵਿੱਚ ਅਕਾਲੀ ਦਲ ਦੀ ਬਦਨਾਮੀ ਕਾਰਨ ਇਸ ਤੋਂ ਬਾਅਦ ਕੋਈ ਹੋਰ ਰਿਸਕ ਲੈਣ ਦੀ ਗਲਤੀ ਨਹੀਂ ਕਰੇਗੀ। ਉਹ ਗੱਲ ਅੱਜ ਚੇਤੇ ਕਰਵਾਈ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰੀਂ ਅੱਜ ਕੱਲ੍ਹ ਦੂਰ ਹਰਿਆਣਾ ਦੇ ਬਾਲਾਸਰ ਫਾਰਮ ਵਿੱਚ ਖੇਤੀ ਕਰਦੇ ਕਾਮਿਆਂ ਨਾਲ ਖੜੇ ਦਿੱਸ ਰਹੇ ਹਨ ਤੇ ਸਾਰੀ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਹੋਣ ਕਾਰਨ ਪੁਰਾਣੇ ਅਕਾਲੀ ਲੀਡਰ ਪਿਛਾਂਹ ਨੂੰ ਹੁੰਦੇ ਸੁਣੇ ਗਏ ਹਨ। ਇਹ ਸਾਰੀਆਂ ਖਬਰਾਂ ਅਕਾਲੀ ਦਲ ਦੇ ਲਈ ਘਾਤਕ ਹੋ ਸਕਦੀਆਂ ਹਨ।
ਫਿਰ ਵੀ ਇਸ ਵਕਤ ਸਭ ਦਾ ਧਿਆਨ ਬਹਿਬਲ ਕਲਾਂ ਤੇ ਬਰਗਾੜੀ ਵਾਲੇ ਬੇਅਦਬੀ ਕਾਂਡ ਦੀ ਵਿਸੇæਸ਼ ਜਾਂਚ ਟੀਮ ਵੱਲੋਂ ਹੁੰਦੀ ਸਮੁੱਚੀ ਪੜਤਾਲ ਵੱਲ ਲੱਗਾ ਹੋਇਆ ਹੈ। ਇਹ ਟੀਮ ਕਿਸੇ ਵੱਡੇ ਵਿਵਾਦ ਵਿੱਚ ਫਸਣ ਬਿਨਾਂ ਜਿਵੇਂ ਆਪਣਾ ਕੰਮ ਕਰਦੀ ਜਾ ਰਹੀ ਹੈ, ਉਸ ਨਾਲ ਪੰਜਾਬ ਭਰ ਦੇ ਲੋਕਾਂ ਦੀ ਦਿਲਚਸਪੀ ਸਿਖਰਾਂ ਛੋਹਣ ਲੱਗੀ ਹੈ। ਅਗਲੇ ਦਿਨਾਂ ਵਿੱਚ ਸ਼ੱਕੀ ਗਿਣੇ ਜਾਂਦੇ ਲੋਕਾਂ ਵਿੱਚੋਂ ਕੋਈ ਵਿਅਕਤੀ ਹਾਈ ਕੋਰਟ ਨਾ ਚਲਾ ਜਾਵੇ, ਪੰਜਾਬ ਸਰਕਾਰ ਨੇ ਅਗੇਤੇ ਹੀ ਇਸ ਦੇ ਖਿਲਾਫ ਅਰਜ਼ੀ ਦੇ ਦਿੱਤੀ ਹੈ ਕਿ ਜੇ ਕੋਈ ਆਇਆ ਵੀ ਤਾਂ ਉਸ ਦੀ ਸੁਣਵਾਈ ਕਰਨ ਵੇਲੇ ਸਰਕਾਰ ਦੇ ਵਕੀਲ ਨੂੰ ਸੱਦ ਕੇ ਜ਼ਰੂਰ ਸੁਣਿਆ ਜਾਵੇ। ਇਸ ਨਾਲ ਜਿਸ ਕਿਸੇ ਨੇ ਓਥੇ ਪਹੁੰਚ ਕਰਨੀ ਹੋਈ, ਉਸ ਦੇ ਲਈ ਕਾਨੂੰਨ ਦਾ ਦਰਵਾਜ਼ਾ ਪਹਿਲਾਂ ਵਾਂਗ ਖੁੱਲ੍ਹਾ ਮਿਲਣ ਦੀ ਸੰਭਾਵਨਾ ਘਟ ਜਾਂਦੀ ਹੈ। ਵਿਰੋਧੀ ਪਾਰਟੀ ਦੇ ਆਗੂ ਅਗਲੀ ਕਾਰਵਾਈ ਲਈ ਪੂਰਾ ਜ਼ੋਰ ਪਾਈ ਜਾਂਦੇ ਹਨ। ਇਸ ਕਾਰਨ ਸਰਕਾਰ ਨੂੰ ਕੁਝ ਨਾ ਕੁਝ ਛੇਤੀ ਕਰਨਾ ਪੈ ਸਕਦਾ ਹੈ।
ਅਗਲੇ ਮਹੀਨੇ ਪਾਰਲੀਮੈਂਟ ਚੋਣਾਂ ਦਾ ਐਲਾਨ ਵੀ ਹੋਣ ਵਾਲਾ ਹੈ। ਕੇਂਦਰ ਸਰਕਾਰ ਨੇ ਬੱਜਟ ਪੇਸ਼ ਕਰਨ ਲਈ ਅਗੇਤੇ ਦਿਨ ਏਸੇ ਲਈ ਮਿਥ ਦਿੱਤੇ ਸਨ। ਚੋਣ ਕਮਿਸ਼ਨ ਨੇ ਤਿੰਨ ਸਾਲ ਇੱਕੋ ਜਗ੍ਹਾ ਲੱਗੇ ਰਹੇ ਅਫਸਰਾਂ ਦੀ ਬਦਲੀ ਕਰਨ ਲਈ ਵੀ ਰਾਜਾਂ ਦੀਆਂ ਸਰਕਾਰਾਂ ਨੂੰ ਲਿਖ ਦਿੱਤਾ ਹੈ। ਪੰਜਾਬ ਸਰਕਾਰ ਵੀ ਇਸ ਪਾਸੇ ਰਿੜ੍ਹਦੀ ਪਈ ਹੈ। ਐਨ ਇਸ ਦੌਰ ਵਿੱਚ ਜਦੋਂ ਪੰਜਾਬ ਵਿੱਚ ਬਹਿਬਲ ਕਲਾਂ ਅਤੇ ਬਰਗਾੜੀ ਦੇ ਕਾਂਡ ਦੀ ਜਾਂਚ ਵਿੱਚ ਤੇਜ਼ੀ ਆਈ ਹੈ ਤਾਂ ਇਸ ਦਾ ਅਸਰ ਅਗਲੀਆਂ ਲੋਕ ਸਭਾ ਚੋਣਾਂ ਉੱਤੇ ਕਾਫੀ ਹੱਦ ਤੱਕ ਪੈ ਸਕਦਾ ਹੈ। ਰਾਜਨੀਤੀ ਦੀਆਂ ਕੁਝ ਧਿਰਾਂ ਵਿੱਚ ਇਸ ਕਾਂਡ ਦਾ ਸਿਹਰਾ ਲੈਣ ਦੀ ਦੌੜ ਵੀ ਲੱਗ ਸਕਦੀ ਹੈ, ਪਰ ਜੋ ਕੁਝ ਹੋਇਆ ਸੀ, ਉਸ ਦੀ ਜ਼ਿਮੇਵਾਰੀ ਕਿਸੇ ਨੇ ਨਹੀਂ ਲੈਣੀ। ਸਭ ਤੋਂ ਮਾੜੀ ਗੱਲ ਇਸ ਦੇਸ਼ ਦੀ ਇਹੋ ਹੈ ਕਿ ਜੋ ਕੁਝ ਹੋ ਗਿਆ, ਉਸ ਦਾ ਸਿਹਰਾ ਹਰ ਕੋਈ ਭਾਲਦਾ ਹੈ, ਪਰ ਜਦੋਂ ਕੁਝ ਮਾੜਾ ਵਾਪਰ ਜਾਂਦਾ ਹੈ, ਉਸ ਦੀ ਜ਼ਿਮੇਵਾਰੀ ਚੁੱਕਣ ਵਾਲਾ ਓਥੇ ਕੋਈ ਨਹੀਂ ਲੱਭਦਾ।
-ਨਰਿੰਦਰ ਸਿੰਗਲਾ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback